Post has attachment
Photo

ਗੀਤ
ਲੱਗਦੇ ਨਾ ਰੰਗ ਚੰਗੇ,
ਨਾਹੀ ਏ ਭੰਗ ਏ।
ਪੀਵਾਂ ਉਸ ਵੇਲੇ ਜਦੋਂ,
ਕਰੇ ਯਾਦ ਤੰਗ ਏ।
ਲਿਖ ਲਿਖ ਗੀਤ,
ਗਾ ਲੈਂਦਾ ਹਾਂ।
ਹੱਸ ਰੋ ਦਿਲ ,
ਪਰਚਾ ਲੈਂਦਾ ਹਾਂ।

1)ਜਦੋ ਤੇਰਾ ਨਾ ,
ਦੀਦਾਰ ਹੁੰਦਾ ਏ,
ਬੇਰੰਗਾ ਤਾਂਹੀ ਫਿਰ,
ਤਿਉਹਾਰ ਹੁੰਦਾ ਏ।
ਹੋ ਕੈਦ ਘਰ ਸਮਾਂ,
ਬਿਤਾ ਲੈਂਦਾ ਹਾਂ।
ਲਿਖ ਲਿਖ ਗੀਤ,
ਗਾ ਲੈਂਦਾ ਹਾਂ।

2)ਆਖਦੇ ਨੇ ਲੋਕੀ,
ਰਹਿੰਦਾ ਉਦਾਸ ਕਿਉਂ।
ਨਾ ਬੋਲੇ ਨਾਲ ਕਿਸੇ,
ਬਣੇ ਜਾਵੇ ਲਾਸ਼ ਕਿਉਂ।
ਦੱਸਾਂ ਕਿਵੇਂ ਸੰਤਾਪ,
ਹੰਢਾ ਲੈਂਦਾ ਹਾਂ।
ਲਿਖ ਲਿਖ ਗੀਤ,
ਗਾ ਲੈਂਦਾ ਹਾਂ।

3)ਕੱਟਣਾ ਚਾਹਾਂ ਜ਼ਿੰਦਗੀ,
ਯਾਦਾਂ ਸਹਾਰੇ ਮੈਂ।
ਨਾਲੇ ਪੀਵਾਂ ਹੰਝੂ,
ਨਿੱਤ ਖ਼ਾਰੇ ਮੈਂ।
ਦੁਨੀਆਂ ਵੱਖਰੀ ਮੈ,
ਵਸਾ ਲੈਂਦਾ ਹਾਂ।
ਲਿਖ ਲਿਖ ਗੀਤ,
ਗਾ ਲੈਂਦਾ ਹਾਂ।

4)ਹਾਣੀਆਂ ਦੀ ਢਾਣੀ ਤੋਂ,
ਰਿਹਾ ਬੱਚਦਾ।
ਗਵਾ ਨੈਣ ਜੋਤੀ ਨੂੰ ਦਿਲ,
ਹੁਣ ਨਾ ਨੱਚਦਾ।
ਤਨ ਮਨ ਗ਼ਮ ਨੂੰ,
ਖਵਾ ਲੈਂਦਾ ਹਾਂ।
ਲਿਖ ਲਿਖ ਗੀਤ ,
ਗਾ ਲੈਂਦਾ ਹਾਂ।

5)ਪੁੱਛਦੇ ਨੇ ਰਹਿੰਦੇ,
ਨਾ ਰਹਿੰਦਾ ਜੱਚ ਕੇ।
ਹੁਣ ਨਾ ਦਿਖਾਏ ਕਿਉਂ,
"ਸੰਗਰੂਰਵੀ" ਨੱਚ ਕੇ।
ਕੀ ਦੱਸਾਂ "ਉੱਪਲਾ" ਕਿਵੇਂ,
ਮੁਸਕਾ ਲੈਂਦਾ ਹਾਂ।
ਲਿਖ ਲਿਖ ਗੀਤ,
ਗਾ ਲੈਂਦਾ ਹਾਂ।
00000000000000
ਸਰਬਜੀਤ ਸੰਗਰੂਰਵੀ
9463162463

Post has attachment
Photo

Post has attachment
👇😎
Photo


ਗੀਤ
ਲੱਗਦਾ ਨਾ ਪਤਾ,ਕਦੋਂ ਦਿਨ ਚੜਦਾ,
ਲੱਗਦਾ ਨਾ ਪਤਾ,ਕਦੋਂ ਰਾਤ ਹੁੰਦੀ ਏ।
ਲੰਘੇ ਸਮਾਂ ਫਿਰ, ਵਿੱਚ ਖੁਸ਼ੀਆਂ ਖੇੜੇ,
ਜਦੋਂ ਜਦੋਂ ਆਪਣੀ,ਮੁਲਾਕਾਤ ਹੁੰਦੀ ਏ।
1)ਸੋਹਣਾ ਸੋਹਣਾ ਫਿਰ,ਸਾਰਾ ਜੱਗ ਲੱਗਦਾ।
ਦਰਿਆ ਇਸ਼ਕੇ ਦਾ,ਰਿਹਾ ਵੱਗ ਲੱਗਦਾ।
ਖੁਸ਼ੀਆਂ ਦੀ ਆਈ, ਬਰਾਤ ਹੁੰਦੀ ਏ।
ਜਦੋਂ ਜਦੋਂ ਆਪਣੀ,ਮੁਲਾਕਾਤ ਹੁੰਦੀ ਏ।
2)ਮਿਲਣੇ ਦਾ ਤੈਨੂੰ,ਨਿੱਤ ਚਾਅ ਹੁੰਦਾ ਏ।
ਸਜਾ ਸੁਫ਼ਨੇ ਨੈਣੀ,ਵੇਖ ਰਿਹਾ ਰਾਹ ਹੁੰਦਾ ਏ।
ਦੀਦ ਤੇਰੀ ਸਾਡੇ ਲਈ ,ਸੁਗਾਤ ਹੁੰਦੀ ਏ।
ਜਦੋਂ ਜਦੋ ਆਪਣੀ,ਮੁਲਾਕਾਤ ਹੁੰਦੀ ਏ।
3)ਓ ਵੀ ਦਿਨ ਸਨ,ਜਦੋਂ ਨਾ ਲੱਗਦਾ ਪਿਆਰਾ ਸੀ।
ਲੱਗਦਾ ਸੀ ਪਾਗਲ ਕਦੇ, ਲੱਗਦਾ ਅਵਾਰਾ ਸੀ।
ਪਛਾਣ ਸਹੀ ਬੰਦੇ ਦੀ ,ਕਰ ਗੱਲਬਾਤ ਹੁੰਦੀ ਏ।
ਜਦੋਂ ਜਦੋਂ ਆਪਣੀ ਮੁਲਾਕਾਤ ਹੁੰਦੀ ਏ।
4)ਭੁਲਿਆ ਨਾ ਰਾਹ ਉਹ, ਜਿੱਥੋਂ ਲੰਘ ਹੁੰਦਾ ਸੀ।
ਨਾ ਬੁਲਾਵੇ "ਉੱਪਲ"ਤੈਨੂੰ,
ਰਿਹਾ ਸੰਗ ਹੁੰਦਾ ਸੀ।
ਕਿਉਂ ਨਾ ਲਿਖੇ ਗੀਤ"ਸੰਗਰੂਰਵੀ",
ਜਿਸਨੂੰ ਮਿਲੀ ਦਾਤ ਹੁੰਦੀ ਏ।
ਜਦੋਂ ਜਦੋਂ ਆਪਣੀ ਮੁਲਾਕਾਤ ਹੁੰਦੀ ਏ।
੦੦੦੦੦੦੦੦੦੦੦੦
9463162463

ਪੁਸ਼ਤਾ ਤੋ ਚੱਲੀ ਅਾ ਰਹੀ ਅੈ, ੲਿੱਹਨੂੰ ੲਿੱਸੇ ਤਰਾ ਹੀ ਚੱਲਣ ਦਿੱਓ,
ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ ।

ਕਿੱਸਦਾ ਹੱਕ ਅੈ, ਕਿੱਸਦਾ ਨਹੀ, ਬਜ਼ੁਰਗ ਸਮਝਾ ਕੇ ਗੲੇ ਨੇ,
ਮੈ ਕਹਿੰਦਾ ਸਮਝਾ ਕੇ ਨਹੀ, ਅਕਲ ਤੇ ਪਰਦਾ ਪਾ ਕੇ ਗੲੇ ਨੇ,
ਖੂਨ ਚ ਸਾਡੇ ਰਚਾ ਕੇ ਗੲੇ ਨੇ, ਰੀਤ ਨਾ ਰੁੱਲਣ ਦਿੱਓ,
ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ ।

ਜ਼ੰਜ਼ੀਰਾ ਵਿੱਚ ਰਹਿਣ ਦੀ ਅਾਦਤ, ਜੁੱਗਾ ਤੋ ਚੱਲਦੀ ਅਾੲੀ,
ਨੀਚ ਤੇ ਨਾਰ ਦੀ ੲਿੱਜ਼ਤ ਤਾ, ਸਦਾ ਤੋ ਰੁੱਲਦੀ ਅਾੲੀ,
ਦੋਵੇ ਜੁੱਤੀ ਦੇ ਅਧਿਕਾਰੀ, ੲਿੱਥੋ ਨਾ ਹਿੱਲਣ ਦਿੱਓ,
ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ ।

ਕੋੲੀ ਰੋਕ ਦੲੇ, ਕੋੲੀ ਟੋਕ ਦੲੇ, ਕੋੲੀ ਕੋਠੇ ਚੱੜ ਮੁਨਾਦ ਕਰੇ,
ਮਰ ਜਾੲੇ ਜਾਂ ਮਾਰ ਜਾੲੇ, ਰਹੁ ਰੀਤ ਨਾ ਕੋੲੀ ਬਰਬਾਦ ਕਰੇ,
ੲਿੱਹ ਜੁਰਮ ਬੁਰੇ, ਕੀਤੇ ਕੋਹੜ ਪੲੇ, ੲਿੱਹ ਪੁੱਠੀ ਗੰਗਾ ਨਾ ਚੱਲਣ ਦਿੱਓ,
ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ ।

ਪਰਮ ਤੋੜ ਪਰੇ ਸੁੱਟ ਧਾਗਿਅਾ ਨੂੰ, ੲਿੱਹ ਸੰਗਲ ਨਹੀ ਜੋ ਅੌਖੇ ਟੁੱਟਣੇ ਨੇ,
ਲੈ ਤੁੱਰਿਅਾ ਦਿੱਲ ਜਨੂਨ ਬੜਾ, ਜਾਂ ਤਾ ਮੈ ਜਾਂ ੲਿੱਹ ਸੱਬ ਮੁੱਕਣੇ ਨੇ,
ਬਦਲਾਵ ਚਿੰਗਾਰੀ ਤੋ ਫੁੱਟਦਾ, ੲਿੱਹਨੂੰ ਭਾਂਬੜ ਬਣ ਕੇ ਬੱਲਣ ਦਿੱਓ,
ਮੈ ਚੱਲਿਅਾ ਮੈਨੂੰ ਚੱਲਣ ਦਿੱਓ, ਲੰਮਾ ਪੈਂਡਾ ਮੈਨੂੰ ਮੱਲਣ ਦਿੱਓ ।

Post has attachment
Photo

ਮਰਨਾ ਕੋਈ ਨਹੀ ਚਾਹੁੰਦਾ,
ਬੱਸ ਹਾਲਾਤ ਮਾਰ ਦਿੰਦੇ ਨੇ।
ਗੱਲਾਂ ਕਰਨ ਵਾਲੇ ਤਾਂ ਦੇਖੋ,
ਗੱਲੀਂ ਬਾਤੀ ਸਾਰ ਦਿੰਦੇ ਨੇ।
ਇਲਜ਼ਾਮ ਕਿਸੇ ਨਾ ਸਿਰ ਧਰਾਂ,
ਜਦ ਹਿੰਮਤ ਹੌਂਸਲਾਂ ਹਾਰ ਜਾਵੇ।
ਕੀ ਕਸੂਰ ਕਿਸੇ ਦਾ ਹੋਣਾ ਏ,
ਜਦ ਖੁਦ ਹੀ ਖੁਦ ਨੂੰ ਮਾਰ ਜਾਵੇ।
ਵਿੱਦਿਆ ਵਿਕਦੀ ਵਿੱਚ ਸਕੂਲਾਂ,
ਅਤੇ ਵਿੱਚ ਹਸਪਤਾਲਾਂ ਇਲਾਜ ਵਿਕੇ।
ਜਦ ਵੇਚਣ ਜ਼ਮੀਰਾਂ ਰਾਹ ਦਸੇਰੇ,
ਤਾਂ ਕਿਵੇਂ ਨਾ ਕਿਸੇ ਦੀ ਲਾਜ ਵਿਕੇ।
ਵਿਕਣਾ ਕਿਸੇ ਦੀ ਮਜ਼ਬੂਰੀ ਹੁੰਦੀ,
ਤੇ ਕੋਈ ਨਾਲ ਖੁਸ਼ੀ ਵਿੱਕ ਜਾਂਦਾ।
ਕੋਈ ਫਿਰਦਾ ਵਾਂਗ ਪਾਗਲ,ਆਵਾਰਾ,
ਕੋਈ ਹੋ ਸ਼ਾਂਤ ਇਕਾਂਤ ਟਿੱਕ ਜਾਂਦਾ।
ਦੁਨੀਆਂ ਮਰੇ ਨੂੰ ਮਾਰੇ ਲਿਤਾੜੇ ,
ਇਹ ਕੰਮ ਜ਼ਿਆਦਾ ਸਰਮਾਏਦਾਰਾਂ ਦਾ।
ਗ਼ਰੀਬੀ ਨੂੰ ਗ਼ਰੀਬੀ ਮਾਰ ਗਈ,
ਚੈਕ ਸ਼ਾਂਤ ਕਰਾ ਗਿਆ ਸਰਕਾਰਾਂ ਦਾ।
"ਸੰਗਰੂਰਵੀ"ਸੋਚ ਸਮਝ ਗੱਲ ਕਰ,
ਕਦੇ ਨਾ ਢੇਰੀ ਢਾਹੀਂ ਵੇ।
ਰੱਖ ਹਿੰਮਤ ਹੌਂਸਲਾ ਤੇ ਦਲੇਰੀ,
ਵਿੱਚ ਸ਼ਾਸ਼ਤਰਾਂ ਖੁਦਕਸੀ ਮਨਾਹੀਂ ਵੇ।

Post has attachment
Jutti patiale d......
Photo

Life is a long road. I am traveler.☻
Wait while more posts are being loaded