AMRIAMRITVELE DA HUKAMNAMA SRI DARBAR SAHIB, SRI AMRITSAR, ANG 645, 02-AUG-2016
www.facebook.com/hukamnamaSriDarbarSahibSriAmritsar

ਸਲੋਕੁ ਮ: ੩ ॥ 
सलोकु मः ३ ॥
Shalok, Third Mehl: 
ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥ ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥ ਮ: ੩ ॥  ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥ ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥ 
सतिगुर ते जो मुह फिरे से बधे दुख सहाहि ॥ फिरि फिरि मिलणु न पाइनी जमहि तै मरि जाहि ॥ सहसा रोगु न छोडई दुख ही महि दुख पाहि ॥ नानक नदरी बखसि लेहि सबदे मेलि मिलाहि ॥१॥ मः ३ ॥ जो सतिगुर ते मुह फिरे तिना ठउर न ठाउ ॥  जिउ छुटड़ि घरि घरि फिरै दुहचारणि बदनाउ ॥ नानक गुरमुखि बखसीअहि से सतिगुर मेलि मिलाउ ॥२॥
Those who turn their faces away from the True Guru, suffer in sorrow and bondage. Again and again, they are born only to die; they cannot meet their Lord. The disease of doubt does not depart, and they find only pain and more pain. O Nanak, if the Gracious Lord forgives, then one is united in Union with the Word of the Shabad. ||1|| Third Mehl: Those who turn their faces away from the True Guru, shall find no place of rest or shelter. They wander around from door to door, like a woman forsaken, with a bad character and a bad reputation. O Nanak, the Gurmukhs are forgiven, and united in Union with the True Guru. ||2||
ਮੁਹ ਫਿਰੇ = {ਮੁਹਫਿਰਾ = ਉਹ ਮਨੁੱਖ ਜਿਸ ਨੇ ਮੂੰਹ ਮੋੜਿਆ ਹੋਇਆ ਹੋਵੇ} ਮਨਮੁਖ।੧। ਬਖਸੀਅਹਿ = ਬਖ਼ਸ਼ੇ ਜਾਂਦੇ ਹਨ ॥੨॥
ਪੰਜਾਬੀ ਵਿਚ ਵਿਆਖਿਆ :-
ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ, ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ; ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ। ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ।੧। ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ; ਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ। ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤ ਵਿਚ ਮਿਲ ਜਾਂਦੇ ਹਨ ॥੨॥
हिंदी में अर्थ :-
जो मनुख सतगुर से मनमुख में, वेह (अंत में) बहुत दुःख सहते हैं, प्रभु को मिल नहीं सकते, बार बार पैदा होते हैं व् मरते हैं, चिंता का रोग उन्हें कभी नहीं छोड़ता, सदा दुखी रहते हैं, हे नानक, कृपा-दृष्टि वाला प्रभु यदि उनको बक्श ले तो सतगुरु के शब्द के द्वारा उन्हें मिल जाते हैं।१। जो मनुख सग्तुरु से मनमुख हैं उनकी  कोई जगह टिकाना नहीं; उनका विभ्चरण किसी छोड़ी हुई स्त्री जैसा है, जो घर घर में बदनाम होती है। है नानक! जो गुरु के सन्मुख हो के बक्शे जाते हैं, वह सतगुरु की संगत मैं मिल जाते हैं॥२॥
www.facebook.com/GurbaniThoughtOfTheDay
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Post has attachment
Amrit vele da Hukamnama Sri Darbar Sahib, Sri Amritsar, Ang 476, 24-Jun-2016

www.facebook.com/hukamnamaSriDarbarSahibSriAmritsar

ਆਸਾ ॥   ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥   ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥   ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥  ਐਸੇ ਸੰਤ ਨ ਮੋ ਕਉ ਭਾਵਹਿ ॥   ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥   ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥   ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ 

 

आसा ॥   गज साढे तै तै धोतीआ तिहरे पाइनि तग ॥   गली जिन्हा जपमालीआ लोटे हथि निबग ॥   ओइ हरि के संत न आखीअहि बानारसि के ठग ॥१॥  ऐसे संत न मो कउ भावहि ॥   डाला सिउ पेडा गटकावहि ॥१॥ रहाउ ॥  बासन मांजि चरावहि ऊपरि काठी धोइ जलावहि ॥   बसुधा खोदि करहि दुइ चूल्हे सारे माणस खावहि ॥२॥ 

 

Aasaa:   They wear loin cloths, three and a half yards long, and triple-wound sacred threads.   They have rosaries around their necks, and they carry glittering jugs in their hands.   They are not called Saints of the Lord - they are thugs of Benares. ||1||  Such 'saints' are not pleasing to me;   they eat the trees along with the branches. ||1||Pause||  They wash their pots and pans before putting them on the stove, and they wash the wood before lighting it.   They dig up the earth and make two fireplaces, but they eat the whole person! ||2|| 

 

ਸਾਢੇ ਤੈ ਤੈ = ਸਾਢੇ ਤਿੰਨ ਤਿੰਨ। ਤਗ = ਧਾਗੇ, ਜਨੇਊ। ਜਪਮਾਲੀਆ = ਮਾਲਾ। ਹਥਿ = ਹੱਥ ਵਿਚ। ਨਿਬਗ = ਬਹੁਤ ਹੀ ਚਿੱਟੇ, ਲਿਸ਼ਕਾਏ ਹੋਏ। ਓਇ = ਉਹ ਮਨੁੱਖ (ਬਹੁ-ਵਚਨ, Plural)। ਆਖੀਅਹਿ = ਕਹੇ ਜਾਂਦੇ ਹਨ।੧। ਮੋ ਕਉ = ਮੈਨੂੰ। ਡਾਲਾ = ਟਾਹਣੀਆਂ। ਪੇਡਾ = ਪੇੜ, ਬੂਟਾ। ਸਿਉ = ਸਮੇਤ, ਸਣੇ। ਗਟਕਾਵਹਿ = ਖਾ ਜਾਂਦੇ ਹਨ।੧।ਰਹਾਉ। ਬਾਸਨ = ਭਾਂਡੇ। ਕਾਠੀ = ਲੱਕੜੀਆਂ, ਬਾਲਣ। ਬਸੁਧਾ = ਧਰਤੀ। ਖੋਦਿ = ਪੁੱਟ ਕੇ।੨। 

 

(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ।੧। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ)।੧।ਰਹਾਉ। (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲਿ੍ਹਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ।੨। 

 

(जो मनुख) साढ़े-तीन गज (लम्बी) धोती (पहनते, और) तिहरी-तंद वाले जनेऊ पहनते हैं, जिन के गले मैं माला हैं और हाथ मैं चमकाय हुए लोटे हैं, (केवल इन्ही लक्षणों के कारन) वह मनुख परमात्मा के भगत  नहीं कहे जाने चाहिए, वह तो (असल में) बनारसी ठग हैं।१। मुझे ऐसे संत अच्छे नहीं लगते जो मूल को भी टहनी के साथ ही खा जाएँ (भाव, जो माया के खातिर  मनुख को जान से मरने में भी संकोच नहीं करते)।१।रहाउ। (यह लोग) धरती खोद के दो चूल्हे बनाते हैं, बर्तन मांज कर (चूल्हों) के ऊपर रखतें हैं, (निचे) लकड़ियाँ धो कर जलाते हैं (पवित्रता  तो ऐसी, परन्तु करतूत यह है की) समूचा मनुख ही खा जाते हैं ।२।

www.facebook.com/GurbaniThoughtOfTheDay

( Waheguru Ji Ka Khalsa, Waheguru Ji Ki Fathe ) Sewadaar 9873626789
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Photo

Post has attachment
AMRIT VELE DA HUKAMNAMA SRI DARBAR SAHIB, SRI AMRITSAR, ANG 569, 23-Jun-2016
www.facebook.com/HukamnamaSriDarbarSahibSriAmritsar

 ਵਡਹੰਸੁ ਮਹਲਾ ੩ ॥   ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥   ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥   ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥   ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥   ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥   ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥  

वडहंसु महला ३ ॥   मन मेरिआ तू सदा सचु समालि जीउ ॥   आपणै घरि तू सुखि वसहि पोहि न सकै जमकालु जीउ ॥   कालु जालु जमु जोहि न साकै साचै सबदि लिव लाए ॥   सदा सचि रता मनु निरमलु आवणु जाणु रहाए ॥   दूजै भाइ भरमि विगुती मनमुखि मोही जमकालि ॥   कहै नानकु सुणि मन मेरे तू सदा सचु समालि ॥१॥  

Wadahans, Third Mehl:   O my mind, contemplate the True Lord forever.   Dwell in peace in the home of your own self, and the Messenger of Death shall not touch you.   The noose of the Messenger of Death shall not touch you, when you embrace love for the True Word of the Shabad.   Ever imbued with the True Lord, the mind becomes immaculate, and its coming and going is ended.   The love of duality and doubt have ruined the self-willed manmukh, who is lured away by the Messenger of Death.   Says Nanak, listen, O my mind: contemplate the True Lord forever. ||1||  

ਮਨ = ਹੇ ਮਨ! ਸਚੁ = ਸਦਾ-ਥਿਰ ਪ੍ਰਭੂ। ਸਮਾਲਿ = ਹਿਰਦੇ ਵਿਚ ਵਸਾਈ ਰੱਖ। ਘਰਿ = ਹਿਰਦੇ ਵਿਚ। ਸੁਖਿ = ਆਨੰਦ ਨਾਲ। ਜਮਕਾਲੁ = ਮੌਤ, ਆਤਮਕ ਮੌਤ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਲਿਵ = ਲਗਨ। ਸਚਿ = ਸਦਾ-ਥਿਰ ਪ੍ਰਭੂ ਵਿਚ। ਆਵਣੁ ਜਾਣੁ = ਜਨਮ ਮਰਨ ਦਾ ਗੇੜ। ਰਹਾਏ = ਮੁੱਕ ਜਾਂਦਾ ਹੈ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਵਿਗੁਤੀ = ਖ਼ੁਆਰ ਹੋ ਰਹੀ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ। ਜਮਕਾਲਿ = ਮੌਤ ਨੇ, ਆਤਮਕ ਮੌਤ ਨੇ। ਮੋਹੀ = ਮੋਹ ਵਿਚ ਫਸਾ ਰੱਖੀ ਹੈ।੧।

ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ, (ਇਸ ਦੀ ਬਰਕਤਿ ਨਾਲ) ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ, ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ, ਗੁਰੂ ਦੇ ਸ਼ਬਦ ਵਿਚ, ਸੁਰਤਿ ਜੋੜੀ ਰੱਖਦਾ ਹੈ, ਮੌਤ (ਆਤਮਕ ਮੌਤ) ਉਸ ਵਲ ਤੱਕ ਭੀ ਨਹੀਂ ਸਕਦੀ, ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਮਾਇਆ ਦੇ ਪਿਆਰ ਵਿਚ ਮਾਇਆ ਦੀ ਭਟਕਣਾ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ, ਆਤਮਕ ਮੌਤ ਨੇ ਉਸ ਨੂੰ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ। (ਇਸ ਵਾਸਤੇ) ਨਾਨਕ ਆਖਦਾ ਹੈ-ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ।੧।

हे मेरे मन! सदा कायम रहने वाले परमात्मा को तूँ हमेशा अपने अंदर बसाय रख, (इस की बरकत से) तू अपने अंदर आत्मा  में  आनंद से रहेगा, आत्मिक मौत तेरे ऊपर जौर नहीं डाल सकेगी ।  जो मनुख प्रभु में, गुरु शब्द में, सुरत जोड़े रखता है, मौत उसकी तरफ नहीं देख सकती, उस का मन परमात्मा के रंग में रंगा रहके पवित्र हो जाता है, उस का जनम मरण का दौर ख़तम हो जाता है।  परन्तु अपने मन के पीछे चलने वाली मनुखता माया के प्यार व् भटकना में परेशान रहती है, आत्मिक मौत ने उसे अपने मोह में फांस रखा होता है। (इस लिए ) नानक कहते हैं, हे मेरे मन! (मेरी बात)सुन, तू सदा थिर प्रभु को अपने मन में बसाये रख। १।
www.facebook.com/GurbaniThoughtOfTheDay
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Photo

Post has attachment
AMRIT VELE DA HUKAMNAMA SRI DARBAR SAHIB SRI AMRITSAR, ANG 698, 22-Jun-2016
www.facebook.com/HukamnamaSriDarbarSahibSriAmritsar
ਜੈਤਸਰੀ ਮਹਲਾ ੪ ਘਰੁ ੨
जैतसरी महला ४ घरु २  
Jaitsree, Fourth Mehl, Second House: 

ੴ ਸਤਿਗੁਰ ਪ੍ਰਸਾਦਿ ॥ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥ ਹਰਿ ਗੁਣ ਗਾਵਹੁ ਮੀਤ ਹਮਾਰੇ ॥ ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥ ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥
ੴ सतिगुर प्रसादि ॥  हरि हरि सिमरहु अगम अपारा ॥  जिसु सिमरत दुखु मिटै हमारा ॥  हरि हरि सतिगुरु पुरखु मिलावहु गुरि मिलिऐ सुखु होई राम ॥१॥   हरि गुण गावहु मीत हमारे ॥  हरि हरि नामु रखहु उर धारे ॥  हरि हरि अम्रित बचन सुणावहु गुर मिलिऐ परगटु होई राम ॥२॥ 
One Universal Creator God. By The Grace Of The True Guru:  Remember in meditation the Lord, Har, Har, the unfathomable, infinite Lord. Remembering Him in meditation, pains are dispelled. O Lord, Har, Har, lead me to meet the True Guru; meeting the Guru, I am at peace. ||1||  Sing the Glorious Praises of the Lord, O my friend.  Cherish the Name of the Lord, Har, Har, in your heart.  Read the Ambrosial Words of the Lord, Har, Har; meeting with the Guru, the Lord is revealed. ||2||  
ਅਗਮ = ਅਪਹੁੰਚ। ਅਪਾਰਾ = ਪਾਰ-ਰਹਿਤ, ਬੇਅੰਤ। ਹਮਾਰਾ = ਅਸਾਂ ਜੀਵਾਂ ਦਾ। ਹਰਿ = ਹੇ ਹਰੀ! ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੧॥ ਮੀਤ ਹਮਾਰੇ = ਹੇ ਸਾਡੇ ਮਿੱਤਰੋ! ਉਰ = ਹਿਰਦਾ। ਧਾਰੇ = ਧਾਰਿ, ਟਿਕਾ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਪਰਗਟੁ = ਪਰਤੱਖ ॥੨॥
ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ। ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ। ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥ ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ। ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ। (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ), ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ॥੨॥
राग जैतसरी, घर २ में गुरु रामदास जी की बाणी।अकाल पुरख एक है और सतगुरु की कृपा द्वारा मिलता है। हे भाई ! उस अपहुच और बयंत परमात्मा का नाम सुमीर करो, जिस को सुमिरन करने से हम जीवों का हरेक दुःख दूर हो सकता है। हे हरी! हे प्रभु! हमे गुरु महापुरख मिला de। अगर गुरु मिल जाए, तो आत्मिक आनंद  प्राप्त  हो जाता है॥1॥ हे मेरे मित्रो! परमात्मा की सिफत-सलाह के गीत गया करो, परमात्मा का नाम अपने हृदय में बसाई रखो। परमात्मा की सिफत-सलाह के आत्मिक जीवन देने वाले बोल (मुझे भी) सुनाया karo। (हे मित्रो! गुरु की सरन पड़े रहो), अगर गुरु मिल जाए, तो परमात्मा हृदय में प्रकट हो जाता है॥२॥
www.facebook.com/GurbaniThoughtOfTheDay

( Wahguru Ji Ka Khalsa, Wahguru Ji Ki Fateh )
Sewadaar 9873626789
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Photo

Post has attachment
Amrit vele da Hukamnama Sri Darbar Sahib, Sri Amritsar, Ang  664, 21-Jun-2016
www.facebook.com/hukamnamaSriDarbarSahibSriAmritsar

ਧਨਾਸਰੀ ਮਹਲਾ ੩ ॥  ਸਦਾ ਧਨੁ ਅੰਤਰਿ ਨਾਮੁ ਸਮਾਲੇ ॥  ਜੀਅ ਜੰਤ ਜਿਨਹਿ ਪ੍ਰਤਿਪਾਲੇ ॥  ਮੁਕਤਿ ਪਦਾਰਥੁ ਤਿਨ ਕਉ ਪਾਏ ॥  ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥  ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥  ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥  ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥  ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥  ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥  ਮੂਲਹੁ ਭੁਲਾ ਜਨਮੁ ਗਵਾਏ ॥੨॥  

धनासरी महला ३ ॥  सदा धनु अंतरि नामु समाले ॥  जीअ जंत जिनहि प्रतिपाले ॥  मुकति पदारथु तिन कउ पाए ॥ हरि कै नामि रते लिव लाए ॥१॥  गुर सेवा ते हरि नामु धनु पावै ॥   अंतरि परगासु हरि नामु धिआवै ॥ रहाउ ॥  इहु हरि रंगु गूड़ा धन पिर होइ ॥ सांति सीगारु रावे प्रभु सोइ ॥  हउमै विचि प्रभु कोइ न पाए ॥  मूलहु भुला जनमु गवाए ॥२॥  

Dhanaasaree, Third Mehl:  Gather in and cherish forever the wealth of the Lord's Name, deep within;  He cherishes and nurtures all beings and creatures.  They alone obtain the treasure of Liberation,  who are lovingly imbued with, and focused on the Lord's Name. ||1||  Serving the Guru, one obtains the wealth of the Lord's Name. He is illumined and enlightened within, and he meditates on the Lord's Name. ||Pause||  This love for the Lord is like the love of the bride for her husband. God ravishes and enjoys the soul-bride who is adorned with peace and tranquility.  No one finds God through egotism.  Wandering away from the Primal Lord, the root of all, one wastes his life in vain. ||2||  

ਸਦਾ ਧਨੁ = ਸਦਾ ਸਾਥ ਨਿਬਾਹੁਣ ਵਾਲਾ ਧਨ। ਅੰਤਰਿ = ਅੰਦਰ। ਸਮਾਲੇ = ਸਮਾਲਿ, ਸਾਂਭ ਕੇ ਰੱਖ। ਜਿਨਹਿ = ਜਿਸ ਨੇ ਹੀ {ਲਫ਼ਜ਼ 'ਜਿਨਿ' ਦੀ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਮੁਕਤਿ ਪਦਾਰਥੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲੀ ਕੀਮਤੀ ਚੀਜ਼। ਪਾਏ = ਪ੍ਰਾਪਤ ਹੁੰਦੀ ਹੈ। ਲਾਏ = ਲਾਇ, ਲਾ ਕੇ ॥੧॥ ਤੇ = ਤੋਂ। ਪ੍ਰਗਾਸੁ = ਚਾਨਣ, ਸੂਝ ॥ ਹਰਿ ਪਿਰ ਰੰਗੁ = ਪ੍ਰਭੂ-ਪਤੀ ਦਾ ਪ੍ਰੇਮ-ਰੰਗ। ਧਨ = (ਉਸ ਜੀਵ-) ਇਸਤ੍ਰੀ (ਨੂੰ)। ਸੀਗਾਰੁ = ਗਹਣਾ। ਮੂਲਹੁ = ਮੂਲ ਤੋਂ, ਆਪਣੇ ਜਿੰਦ-ਦਾਤੇ ਤੋਂ। ਰਾਵੇ = ਮਾਣਦੀ ਹੈ, ਹਿਰਦੇ ਵਿਚ ਹਰ ਵੇਲੇ ਵਸਾਂਦੀ ਹੈ।

ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ, ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ। ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜੇਹੜੇ ਸੁਰਤ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੧॥ ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ॥ ਰਹਾਉ॥ ਹੇ ਭਾਈ! ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ, ਜੇਹੜੀ (ਆਤਮਕ) ਸ਼ਾਂਤੀ ਨੂੰ (ਆਪਣੇ ਜੀਵਨ ਦਾ) ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ। ਪਰ ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥

हे भाई! नाम धन को अपने अंदर संभाल कर रख। उस परमात्मा का नाम (ऐसा) धन (है जो) सदा साथ निभाता है, जिस परमात्मा ने सारे जीवों की पलना (करने की जिम्मेदारी ली हुई है। हे भाई! विकारों से खलासी करने वाला नाम धन उन मनुखों को मिलता है, जो सुरत जोड़ के परमात्मा के नाम (-रंग) में रंगे रहते हैं॥१॥ हे भाई! गुरु की (बताई) सेवा करने से (मनुख) परमात्मा का नाम-धन हासिल कर लेता है। जो मनुख परमात्मा का नाम सुमिरन करता है, उस के अंदर (आत्मिक जीवन की)समझ पैदा हो जाती है॥रहाउ॥ हे भाई! प्रभु-पति (के प्रेम) का यह गहरा रंग उस जिव स्त्री को चदता है, जो (आत्मिक) शांति को (अपने जीवन का) आभूषण बनाती है, वह जिव इस्त्री उस प्रभु को हर समय हृदय में बसाये रखती है। परन्तु अहंकार में (रह के) कोई भी जीव परमात्मा को नहीं मिल सकता। अपने जीवन दाते को भुला हुआ मनुख अपना मनुखा जन्म व्यर्थ गवा लेता है॥२॥
www.facebook.com/GurbaniThoughtOfTheDay
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Photo

Post has attachment
Amrit vele da Hukamnama Sri Darbar Sahib, Sri Amritsar, Ang 788, 20-Jun-2016
www.facebook.com/hukamnamaSriDarbarSahibSriAmritsar


ਸਲੋਕ ਮ: ੧ ॥   ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥   ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥   ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥   ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥   ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥   ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥੧॥ 

सलोक मः १ ॥   वाहु खसम तू वाहु जिनि रचि रचना हम कीए ॥   सागर लहरि समुंद सर वेलि वरस वराहु ॥   आपि खड़ोवहि आपि करि आपीणै आपाहु ॥   गुरमुखि सेवा थाइ पवै उनमनि ततु कमाहु ॥   मसकति लहहु मजूरीआ मंगि मंगि खसम दराहु ॥   नानक पुर दर वेपरवाह तउ दरि ऊणा नाहि को सचा वेपरवाहु ॥१॥ 

Shalok, First Mehl:   Waaho! Waaho! You are wonderful and great, O Lord and Master; You created the creation, and made us.   You made the waters, waves, oceans, pools, plants, clouds and mountains.   You Yourself stand in the midst of what You Yourself created.   The selfless service of the Gurmukhs is approved; in celestial peace, they live the essence of reality.   They receive the wages of their labor, begging at the Door of their Lord and Master.   O Nanak, the Court of the Lord is overflowing and carefree; O my True Carefree Lord, no one returns empty-handed from Your Court. ||1|| 

ਵਾਹੁ = ਧੰਨ, ਅਸਚਰਜ। ਹਮ ਕੀਏ = ਅਸਾਨੂੰ ਬਣਾਇਆ। ਵੇਲਿ = (ਹਰੀ) ਵੇਲ। ਵਰਸ = ਵਰਖਾ। ਵਰਾਹੁ = ਬੱਦਲ। ਆਪੀਣੈ = ਆਪ ਹੀ ਨੈ, ਤੂੰ ਆਪ ਹੀ। ਆਪਾਹੁ = ਨਿਰਲੇਪ, ਪਾਹ ਤੋਂ ਬਿਨਾ। ਉਨਮਨਿ = ਉਨਮਨ ਵਿਚ, ਉਤਸ਼ਾਹ ਨਾਲ। ਮਸਕਤਿ = ਮੁਸ਼ੱਕਤਿ, ਮਿਹਨਤ ਕਰ ਕੇ। ਦਰਾਹੁ = ਦਰ ਤੋਂ। ਪੁਰ = ਭਰੇ ਹੋਏ। ਵੇਪਰਵਾਹ = ਹੇ ਵੇਪਰਵਾਹ ਪ੍ਰਭੂ! ਦਰਿ = ਦਰ ਤੇ। ਊਣਾ = ਸੱਖਣਾ।੧।

ਹੇ ਖਸਮ! ਤੂੰ ਧੰਨ ਹੈਂ! ਤੂੰ ਧੰਨ ਹੈਂ! ਜਿਸ ਜਗਤ-ਰਚਨਾ ਰਚ ਕੇ ਅਸਾਨੂੰ (ਜੀਵਾਂ ਨੂੰ) ਪੈਦਾ ਕੀਤਾ। ਸਮੁੰਦਰ, ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ-(ਇਹ ਸਾਰੀ ਰਚਨਾ ਕਰਨ ਵਾਲਾ ਤੂੰ ਹੀ ਹੈਂ)। ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿਚ ਆਪ ਵਿਆਪਕ ਹੈਂ ਤੇ (ਨਿਰਲੇਪ ਭੀ ਹੈਂ) ਉਤਸ਼ਾਹ ਨਾਲ ਤੇਰੇ ਨਾਮ ਦੀ ਕਮਾਈ ਕਰ ਕੇ ਗੁਰਮੁਖਾਂ ਦੀ ਮਿਹਨਤ (ਤੇਰੇ ਦਰ ਤੇ) ਕਬੂਲ ਪੈਂਦੀ ਹੈ, ਉਹ ਬੰਦਗੀ ਦੀ ਘਾਲ ਘਾਲ ਕੇ, ਹੇ ਖਸਮ! ਤੇਰੇ ਦਰ ਤੋਂ ਮੰਗ ਮੰਗ ਕੇ ਮਜੂਰੀ ਲੈਂਦੇ ਹਨ। ਹੇ ਨਾਨਕ! (ਆਖ-) ਹੇ ਵੇਪਰਵਾਹ ਪ੍ਰਭੂ! ਤੇਰੇ ਦਰ (ਬਰਕਤਾਂ ਨਾਲ) ਭਰੇ ਹੋਏ ਹਨ, ਕੋਈ ਜੀਵ ਤੇਰੇ ਦਰ ਤੇ (ਆ ਕੇ) ਖ਼ਾਲੀ ਨਹੀਂ ਗਿਆ, ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ।੧।

हे खसम! तुन धन्य  हैं! जिसने  जगत की रचना कर के हम जीवों को पैदा किया। समुद्र, सागर की लहरों, तालाबों, हरी बेलों, बरखा करने वाले बदल-(यह सारी रचना करने वाला तू ही है) तू कुढ़ ही सब को पैदा करके सब में आप ही व्यापक है और (निरलेप भी है) उत्साह के साथ तेरे नाम की कमी करके गुरमुखों की मेहनत (तेरे दर पर) कबूल पड़ती है, वह गुरमुख बंदगी की कमाई कर के, हे खसम! तेरे दर से मांग मांग के मजूरी लेते हैं। हे नानक! (कहो) हे वेपरवाह प्रभु! तेरे द्वार (बरकतों से) भरे  हुएँ हैं, कोई जीव तेर दर पे (आ के खली हाथ नहीं गया, तू सदा कायम रहने वाला और बे-मुहताज है।१।

www.facebook.com/GurbaniThoughtOfTheDay

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Photo

Post has attachment
Amrit vele da Hukamnama Sri Darbar Sahib, Sri Amritsar, Ang 661, 17-Jun-2016
www.facebook.com/hukamnamaSriDarbarSahibSriAmritsar


ਧਨਾਸਰੀ ਮਹਲਾ ੧ ॥   ਜੀਉ ਤਪਤੁ ਹੈ ਬਾਰੋ ਬਾਰ ॥   ਤਪਿ ਤਪਿ ਖਪੈ ਬਹੁਤੁ ਬੇਕਾਰ ॥   ਜੈ ਤਨਿ ਬਾਣੀ ਵਿਸਰਿ ਜਾਇ ॥   ਜਿਉ ਪਕਾ ਰੋਗੀ ਵਿਲਲਾਇ ॥੧॥  ਬਹੁਤਾ ਬੋਲਣੁ ਝਖਣੁ ਹੋਇ ॥   ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥  ਜਿਨਿ ਕਨ ਕੀਤੇ ਅਖੀ ਨਾਕੁ ॥   ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥   ਜਿਨਿ ਮਨੁ ਰਾਖਿਆ ਅਗਨੀ ਪਾਇ ॥   ਵਾਜੈ ਪਵਣੁ ਆਖੈ ਸਭ ਜਾਇ ॥੨॥ 

 

ਪਦ ਅਰਥ :- ਤਪਤੁ ਹੈ = ਦੁਖੀ ਹੁੰਦਾ ਹੈ। ਬਾਰੋ ਬਾਰ = ਬਾਰ ਬਾਰ, ਮੁੜ ਮੁੜ। ਤਪਿ ਤਪਿ = ਤਪ ਕੇ ਤਪ ਕੇ, ਦੁਖੀ ਹੋ ਹੋ ਕੇ। ਬੇਕਾਰ = ਵਿਕਾਰਾਂ ਵਿਚ। ਜੈ ਤਨਿ = ਜਿਸ ਸਰੀਰ ਵਿਚ। ਵਿਸਰਿ ਜਾਇ = ਭੁੱਲ ਜਾਂਦੀ ਹੈ। ਪਕਾ ਰੋਗੀ = ਕੋੜ੍ਹ ਦੇ ਰੋਗ ਵਾਲਾ।੧। ਬਹੁਤਾ ਬੋਲਣੁ = (ਸਹੇੜੇ ਹੋਏ ਦੁੱਖਾਂ ਬਾਰੇ) ਬਹੁਤੇ ਗਿਲੇ। ਝਖਣੁ = ਵਿਅਰਥ ਬਕਵਾਸ। ਸੋਇ = ਉਹ ਪ੍ਰਭੂ।੧।ਰਹਾਉ। ਜਿਨਿ = ਜਿਸ (ਪਰਮਾਤਮਾ) ਨੇ। ਤਾਤੁ = ਤੁਰਤ, ਛੇਤੀ ਛੇਤੀ। ਅਗਨੀ ਪਾਇ = (ਸਰੀਰ ਵਿਚ) ਅੱਗ (ਨਿੱਘ) ਪਾ ਕੇ। ਮਨੁ = ਜਿੰਦ। ਪਵਣੁ = ਸੁਆਸ। ਵਾਜੈ = ਵੱਜਦਾ ਹੈ, ਚੱਲਦਾ ਹੈ। ਆਖੈ = (ਜੀਵ) ਬੋਲਦਾ ਹੈ। ਸਭ ਜਾਇ = ਹੋਰ ਥਾਂ।੨।

 

ਅਰਥ :- (ਸਿਫ਼ਤਿ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ, ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ। ਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ।੧। (ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ।੧।ਰਹਾਉ। (ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ; ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ; ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ; (ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ।੨।

 

Dhanaasaree, First Mehl:   My soul burns, over and over again.   Burning and burning, it is ruined, and it falls into evil.   That body, which forgets the Word of the Guru's Bani,   cries out in pain, like a chronic patient. ||1||  To speak too much and babble is useless.   Even without our speaking, He knows everything. ||1||Pause||  He created our ears, eyes and nose.   He gave us our tongue to speak so fluently.   He preserved the mind in the fire of the womb;   at His Command, the wind blows everywhere. ||2|| 

 

धनासरी महला १ ॥   जीउ तपतु है बारो बार ॥   तपि तपि खपै बहुतु बेकार ॥   जै तनि बाणी विसरि जाइ ॥   जिउ पका रोगी विललाइ ॥१॥  बहुता बोलणु झखणु होइ ॥   विणु बोले जाणै सभु सोइ ॥१॥ रहाउ ॥  जिनि कन कीते अखी नाकु ॥   जिनि जिहवा दिती बोले तातु ॥   जिनि मनु राखिआ अगनी पाइ ॥   वाजै पवणु आखै सभ जाइ ॥२॥ 

 

अर्थ :- (सिफत सलाह की बानी विसरने से) जींद बार बार  दुखी होती है, दुखी हो हो कर (फिर) और और विकारों में परेशान होती है। जिस सरीर में (भाव, जिस मनुख को) परभू की सिफत- सलाह के बाणी भूल जाती है, वह सदा विलाप में रहता है जैसे कोई कोड़ी मनुख।१। (सुमिरन से खाली रहने के कारण हम जो दुःख खुद बुला लेते है)  उनके बारे में गिला-शिकवा करना व्यर्थ है, क्योंकि परमात्मा हमारे गिला करने के बिना ही (हमारे सारे रोगों का) कारण जानता है।१।रहाउ। (दुखों से बचने के लिए उस परभू का सिमरन करना चाहिए) जिस ने कान दिए, आँखे दी, नाक दिया, जिस ने जिव्हा दी जो जल्दी जल्दी बोलती है, जिस ने हमारे सरीर पर कृपा कर के जीवन को (सरीर में) टिका दिया, (जिस की कला से सरीर में) श्वास चलता है और मनुख हर जगह (चल -फिर और बोल चाल  कर सकता है।२।

www.facebook.com/GurbaniThoughtOfTheDay

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Photo

Post has attachment
Amrit vele da Hukamnama Sri Darbar Sahib, Sri Amritsar, Ang 740, 18-Jun-2016
www.facebook.com/hukamnamaSriDarbarSahibSriAmritsar

ਸੂਹੀ ਮਹਲਾ ੫ ॥   ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥   ਰਸਨਾ ਜਾਪੁ ਜਪਉ ਬਨਵਾਰੀ 
॥੧॥   ਸਫਲ ਮੂਰਤਿ ਦਰਸਨ ਬਲਿਹਾਰੀ ॥   ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥
ਸਾਧਸੰਗਿ ਜਨਮ ਮਰਣ ਨਿਵਾਰੀ ॥   ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥

सूही महला ५ ॥   गुर कै बचनि रिदै धिआनु धारी ॥   रसना जापु जपउ बनवारी 
॥१॥   सफल मूरति दरसन बलिहारी ॥   चरण कमल मन प्राण अधारी ॥१॥ रहाउ ॥
साधसंगि जनम मरण निवारी ॥   अम्रित कथा सुणि करन अधारी ॥२॥

Soohee, Fifth Mehl:   Within my heart, I meditate on the Word of the 
Guru's Teachings.   With my tongue, I chant the Chant of the Lord.
||1||   The image of His vision is fruitful; I am a sacrifice to it.
His Lotus Feet are the Support of the mind, the Support of the very
breath of life. ||1||Pause||  In the Saadh Sangat, the Company of the
Holy, the cycle of birth and death is ended.   To hear the Ambrosial
Sermon is the support of my ears. ||2||

ਕੈ ਬਚਨਿ = ਦੇ ਬਚਨ ਦੀ ਰਾਹੀਂ। ਰਿਦੈ = ਹਿਰਦੇ ਵਿਚ। ਧਾਰੀ = ਧਾਰੀਂ, ਮੈਂ ਧਾਰਦਾ 
ਹਾਂ। ਰਸਨਾ = ਜੀਭ (ਨਾਲ)। ਜਪਉ = ਜਪਉਂ, ਮੈਂ ਜਪਦਾ ਹਾਂ। ਬਨਵਾਰੀ = {वनमालिन् =
ਜੰਗਲੀ ਫੁੱਲਾਂ ਦੀ ਮਾਲਾ ਵਾਲਾ} ਪਰਮਾਤਮਾ।੧। ਮੂਰਤਿ = ਹਸਤੀ, ਹੋਂਦ, ਸਰੂਪ। ਸਫਲ
ਮੂਰਤਿ = (ਉਹ ਗੁਰੂ) ਜਿਸ ਦੀ ਹੋਂਦ ਮਨੁੱਖਾ ਜਨਮ ਦਾ ਫਲ ਦੇਣ ਵਾਲੀ ਹੈ। ਬਲਿਹਾਰੀ =
ਸਦਕੇ। ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਅਧਾਰੀ = ਆਸਰਾ ਬਣਾਂਦਾ
ਹਾਂ।੧।ਰਹਾਉ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਿਵਾਰੀ = ਨਿਵਾਰੀਂ, ਮੈਂ ਦੂਰ
ਕਰਦਾ ਹਾਂ। ਅੰਮ੍ਰਿਤ ਕਥਾ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ। ਕਰਨ ਅਧਾਰੀ =
ਕੰਨਾਂ ਨੂੰ ਆਸਰਾ ਦੇਂਦਾ ਹਾਂ।੨।

ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ 
ਹਾਂ, ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ।੧। ਹੇ ਭਾਈ! ਗੁਰੂ
ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ
ਜਾਂਦਾ ਹਾਂ। ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ
ਹਾਂ।੧।ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ
ਲਿਆ ਹੈ, ਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ
ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ।੨।

हे भाई! गुरु की शब्द के द्वारा मैं अपने ह्रदय में परमात्मा का ध्यान 
धर्ता हूँ, और अपने जिव्हा से परमात्मा (के नाम) का जाप जपता हूँ।१। हे
भाई! गुरु की हस्ती मनुख जीवन का फल देने वाली है। मैं (गुरु के) दर्शन
करका सदके जाता हूँ। गुरु के कोमल चरणों को मैं अपने मन का जीवन का सहारा
बनाता  हूँ।१।रहाउ। हे भाई! गुरु की संगत में (रह कर) मैं जनम मरण का
चक्र ख़तम कर लिया है, और आत्मिक जीवन देने वाली सिफत सलाह कानो से सुन
के ( इस को अपने जीवन का) सहारा बना रहा हूँ।२।

www.facebook.com/GurbaniThoughtOfTheDay

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Photo

Post has attachment
AMRITVELE DA HUKAMNAMA SRI DARBAR SAHIB, SRI AMRITSAR, ANG (678), 15-Jun-2016

www.facebook.com/HukamnamaSriDarbarSahibSriAmritsar

ਧਨਾਸਰੀ ਮਹਲਾ ੫ ਘਰੁ ੬  ੴ ਸਤਿਗੁਰ ਪ੍ਰਸਾਦਿ ॥ ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥ ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥ ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥ ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥ ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥

धनासरी महला ५ घरु ६ ੴ सतिगुर प्रसादि ॥ सुनहु संत पिआरे बिनउ हमारे जीउ ॥ हरि बिनु मुकति न काहू जीउ ॥ रहाउ ॥  मन निरमल करम करि तारन तरन हरि अवरि जंजाल तेरै काहू न काम जीउ ॥ जीवन देवा पारब्रहम सेवा इहु उपदेसु मो कउ गुरि दीना जीउ ॥१॥ तिसु सिउ न लाईऐ हीतु जा को किछु नाही बीतु अंत की बार ओहु संगि न चालै ॥ मनि तनि तू आराध हरि के प्रीतम साध जा कै संगि तेरे बंधन छूटै ॥२॥ गहु पारब्रहम सरन हिरदै कमल चरन अवर आस कछु पटलु न कीजै ॥ सोई भगतु गिआनी धिआनी तपा सोई नानक जा कउ किरपा कीजै ॥३॥१॥२९॥

Dhanaasaree, Fifth Mehl, Sixth House: One Universal Creator God. By The Grace Of The True Guru: Listen, O Dear Beloved Saints, to my prayer. Without the Lord, no one is liberated. ||Pause|| O mind, do only deeds of purity; the Lord is the only boat to carry you across. Other entanglements shall be of no use to you. True living is serving the Divine, Supreme Lord God; the Guru has imparted this teaching to me. ||1|| Do not fall in love with trivial things; in the end, they shall not go along with you. Worship and adore the Lord with your mind and body, O Beloved Saint of the Lord; in the Saadh Sangat, the Company of the Holy, you shall be released from bondage. ||2|| In your heart, hold fast to the Sanctuary of the lotus feet of the Supreme Lord God; do not place your hopes in any other support. He alone is a devotee, spiritually wise, a meditator, and a penitent, O Nanak, who is blessed by the Lord's Mercy. ||3||1||29||

ਸੰਤ ਪਿਆਰੇ = ਹੇ ਪਿਆਰੇ ਸੰਤ ਜਨੋ! ਬਿਨਉ ={विनय} ਬੇਨਤੀ।   ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ। ਕਾਹੂ = ਕਿਸੇ ਦੀ ਭੀ ॥   ਮਨ = ਹੇ ਮਨ! ਤਰਨ = ਜਹਾਜ਼। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ}।   ਦੇਵਾ = ਪ੍ਰਕਾਸ਼-ਰੂਪ। ਸੇਵਾ = ਭਗਤੀ। ਮੋ ਕਉ = ਮੈਨੂੰ। ਗੁਰਿ = ਗੁਰੂ ਨੇ ॥੧॥  ਸਿਉ = ਨਾਲ। ਹੀਤੁ = ਹਿਤ, ਪਿਆਰ। ਜਾ ਕੋ ਬੀਤੁ = ਜਿਸ ਦਾ ਵਿਤ, ਜਿਸ ਦੀ ਪਾਂਇਆਂ। ਬਾਰ = ਵੇਲਾ। ਸੰਗਿ = ਨਾਲ।   ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਸਾਧ = ਸੰਤ ਜਨ। ਜਾ ਕੈ ਸੰਗਿ = ਜਿਨ੍ਹਾਂ ਦੀ ਸੰਗਤ ਵਿਚ। ਛੂਟੈ = ਛੂਟੈਂ, ਮੁੱਕ ਸਕਦੇ ਹਨ ॥੨॥   ਗਹੁ = ਫੜ। ਹਿਰਦੈ = ਹਿਰਦੇ ਵਿਚ (ਵਸਾ)। ਕਮਲ ਚਰਨ = ਕੌਲ -ਫੁੱਲ ਵਰਗੇ ਕੋਮਲ ਚਰਨ। ਪਟਲੁ = ਪਰਦਾ, ਉਹਲਾ, ਆਸਰਾ। ਕੀਜੈ = ਕਰਨਾ ਚਾਹੀਦਾ।   ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਧਿਆਨੀ = ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਣ ਵਾਲਾ। ਤਪਾ = ਤਪ ਕਰਨ ਵਾਲਾ ॥੩॥੧॥੨੯॥

ਰਾਗ ਧਨਾਸਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।     ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।     ਹੇ ਪਿਆਰੇ ਸੰਤ ਜਨੋ! ਮੇਰੀ ਬੇਨਤੀ ਸੁਣੋ,     ਪਰਮਾਤਮਾ (ਦੇ ਸਿਮਰਨ) ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਕਿਸੇ ਦੀ ਭੀ ਖ਼ਲਾਸੀ ਨਹੀਂ ਹੁੰਦੀ ॥ ਰਹਾਉ॥     ਹੇ ਮਨ! (ਜੀਵਨ ਨੂੰ) ਪਵਿਤ੍ਰ ਕਰਨ ਵਾਲੇ (ਹਰਿ-ਸਿਮਰਨ ਦੇ) ਕੰਮ ਕਰਿਆ ਕਰ, ਪਰਮਾਤਮਾ (ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਜਹਾਜ਼ ਹੈ। (ਦੁਨੀਆ ਦੇ) ਹੋਰ ਸਾਰੇ ਜੰਜਾਲ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ।     ਪ੍ਰਕਾਸ਼-ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ (ਅਸਲ) ਜੀਵਨ ਹੈ-ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ॥੧॥     ਹੇ ਭਾਈ! ਉਸ (ਧਨ-ਪਦਾਰਥ) ਨਾਲ ਪਿਆਰ ਨਹੀਂ ਪਾਣਾ ਚਾਹੀਦਾ, ਜਿਸ ਦੀ ਕੋਈ ਪਾਂਇਆਂ ਹੀ ਨਹੀਂ। ਉਹ (ਧਨ-ਪਦਾਰਥ) ਅਖ਼ੀਰ ਵੇਲੇ ਨਾਲ ਨਹੀਂ ਜਾਂਦਾ।     ਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ (ਦੀ ਸੰਗਤ ਕਰਿਆ ਕਰ), ਕਿਉਂਕਿ ਉਹਨਾਂ (ਸੰਤ ਜਨਾਂ ਦੀ) ਸੰਗਤ ਵਿਚ ਤੇਰੇ (ਮਾਇਆ ਦੇ) ਬੰਧਨ ਮੁੱਕ ਸਕਦੇ ਹਨ ॥੨॥     ਹੇ ਭਾਈ! ਪਰਮਾਤਮਾ ਦਾ ਆਸਰਾ ਫੜ, (ਆਪਣੇ) ਹਿਰਦੇ ਵਿਚ (ਪਰਮਾਤਮਾ ਦੇ) ਕੋਮਲ ਚਰਨ (ਵਸਾ) (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ,ਕੋਈ ਹੋਰ ਆਸਰਾ ਨਹੀਂ ਢੂੰਢਣਾ ਚਾਹੀਦਾ।     ਹੇ ਨਾਨਕ! ਉਹੀ ਮਨੁੱਖ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਸੁਰਤ-ਅਭਿਆਸੀ ਹੈ, ਉਹੀ ਤਪਸ੍ਵੀ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ॥੩॥੧॥੨੯॥  

राग धनासरी, घर ६ में गुरु अर्जन देव जी की बाणी। अकाल पुरख एक है और सतगुरु की कृपा द्वारा मिलता है। हे प्यारे संत जनो ! मेरी बेनती सुणो, परमात्मा (के सुमिरन) के बिना (माया के बंधनो से) किसी की भी खलासी नहीं होती ।रहाउ। हे मन ! (जीवन को) पवित्र करने वाले (हरि-सुमिरन के) काम करा कर, परमात्मा (का नाम ही संसार-सागर से) पार निकलने के लिए जहाज है । (दुनिया के) ओर सारे जंजाल तेरे किसी भी काम नहीं आएँगे । प्रकाश-रूप परमात्मा की सेवा-भक्ति ही (असल) जीवन है-यह सिख मुझे गुरु ने दी है ।1 । हे

भाई ! उस (धन-पदार्थ) के साथ प्रेम नहीं होना  चाहिए, जिस की कोई पहुँच ही नहीं । वह (धन-पदार्थ) अन्त समय के साथ नहीं जाता । अपने मन में हृदय में तूं परमात्मा का नाम सुमिरन कर । परमात्मा के साथ प्रेम करने वाले संत जनाँ (की संगत करा कर),क्योंकि उन (संत जनों की) संगत में तेरे (माया के) बंधन खत्म हो  सकते हैं ।2। हे भाई ! परमात्मा का सहारा पकड़, (अपने) हृदय में (परमात्मा के) कोमल चरण (वसा) (परमात्मा के बिना) किसी ओर की आशा नहीं करनी चाहिए, कोई ओर सहारा नहीं ढूंढणा चाहिए । हे नानक ! वही मनुख भक्त है, वही गिआनवान है, वही सुरति-अभिआसी है, वही तपस्वी है, जिस ऊपर परमात्मा कृपा करता है।3 ।1।29।www.facebook.com/GurbaniThoughtOfTheDay


( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Photo

Post has attachment
Amrit vele da
Hukamnama Sri Darbar Sahib, Sri Amritsar, Ang 639, 14-Jun-2016
www.facebook.com/hukamnamaSriDarbarSahibSriAmritsar
ਸੋਰਠਿ ਮਹਲਾ ੫ ਘਰੁ ੧ ਅਸਟਪਦੀਆ  
सोरठि महला ५ घरु १ असटपदीआ  
Sorat'h, Fifth Mehl, First House, Ashtapadees: 

ੴ ਸਤਿਗੁਰ ਪ੍ਰਸਾਦਿ ॥   ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥   ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥   ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥   ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥   ਮੇਰੇ ਮਨ ਜਪੀਐ ਹਰਿ ਭਗਵੰਤਾ ॥   ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥  

ੴ सतिगुर प्रसादि ॥   सभु जगु जिनहि उपाइआ भाई करण कारण समरथु ॥   जीउ पिंडु जिनि साजिआ भाई दे करि अपणी वथु ॥   किनि कहीऐ किउ देखीऐ भाई करता एकु अकथु ॥   गुरु गोविंदु सलाहीऐ भाई जिस ते जापै तथु ॥१॥   मेरे मन जपीऐ हरि भगवंता ॥   नाम दानु देइ जन अपने दूख दरद का हंता ॥ रहाउ ॥  

One Universal Creator God. By The Grace Of The True Guru:   The One who created the whole world, O Siblings of Destiny, is the Almighty Lord, the Cause of causes.   He fashioned the soul and the body, O Siblings of Destiny, by His own power.   How can He be described? How can He be seen, O Siblings of Destiny? The Creator is One; He is indescribable.   Praise the Guru, the Lord of the Universe, O Siblings of Destiny; through Him, the essence is known. ||1||   O my mind, meditate on the Lord, the Lord God.   He blesses His servant with the gift of the Naam; He is the Destroyer of pain and suffering. ||Pause||  

ਸਭੁ = ਸਾਰਾ। ਜਿਨਹਿ = ਜਿਨਿ ਹੀ, ਜਿਸ ਨੇ ਹੀ {ਲਫ਼ਜ਼ 'ਜਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਭਾਈ = ਹੇ ਭਾਈ! ਕਰਣ = ਜਗਤ। ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭੁ ਤਾਕਤਾਂ ਦਾ ਮਾਲਕ। ਜੀਉ = ਜਿੰਦ। ਪਿੰਡੁ = ਸਰੀਰ। ਦੇ ਕਰਿ = ਦੇ ਕੇ। ਵਥੁ = ਵਸਤ, ਸੱਤਿਆ। ਕਿਨਿ = ਕਿਸ ਦੀ ਰਾਹੀਂ? ਕਿਸ ਪਾਸੋਂ? ਕਹੀਐ = ਕਿਹਾ ਜਾ ਸਕਦਾ ਹੈ, ਬਿਆਨ ਕੀਤਾ ਜਾ ਸਕਦਾ ਹੈ। ਕਿਉ = ਕਿਵੇਂ? ਅਕਥੁ = ਉਹ ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਗੁਰੁ ਗੋਬਿੰਦੁ = ਗੋਬਿੰਦ ਦਾ ਰੂਪ ਗੁਰੂ। ਜਿਸ ਤੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ} ਜਿਸ ਪਾਸੋਂ। ਜਾਪੈ = ਸਮਝੀਦਾ ਹੈ। ਤਥੁ = ਅਸਲੀਅਤ ॥੧॥ ਦੇਇ = ਦੇਂਦਾ ਹੈ। ਹੰਤਾ = ਨਾਸ ਕਰਨ ਵਾਲਾ ॥

ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ।  ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ?  ਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ ॥੧॥ ਹੇ ਮੇਰੇ ਮਨ! (ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ।  ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ॥ ਰਹਾਉ॥

राग सोरठि, घर १ में गुरु अर्जनदेव जी की आठ बन्दों वाली बाणी। अकाल पुरख एक है और सतगुरु की कृपा द्वारा मिलता है। हे भाई! जिस परमात्मा ने आप ही सारा जगत पैदा किया है, जो सरे जगत का मूल है, जो सारी ताकतों का मालिक है, जिस ने अपनी ताकत दे कर (मनुख की) जान और सरीर पैदा किया है, वह करतार (तो) किसी भी तरह बयां नहीं किया जा सकता। हे भाई! उस करतार का सवरूप बताया नहीं जा सकता। उस को कैसे देखा जाये? हे भाई! गोबिंद के रूप गुरु की सिफत करनी चाहिये, क्योंकि गुरु से ही सरे जगत के मूल की सूझ पाई जा सकती है॥१॥ हे मेरे मन! (सदा) हरी परमात्मा का नाम जपना चाहिए। वह भगवन अपने सेवक को अपने नाम की दात देता है। वह सारे दुःख और पीड़ा का नास करने वाला है॥रहाउ॥
www.facebook.com/GurbaniThoughtOfTheDay
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Photo
Wait while more posts are being loaded