Post has attachment
Haji plz read kro j ik vr

ਬਲਾਤਕਾਰ_ਇੱਕ_ਕੁੜੀ_ਵੱਲੋਂ

ਜਦੋਂ ਮੇਰਾ ਬਲਾਤਕਾਰ ਕਰ ਦਿੱਤਾ ਜਾਂਦਾ ਹੈ ਤਾਂ #ਲੋਕ ਕਹਿੰਦੇ ਹਨ ਕਿ ਮੈਂ ਆਪਣੀ #ਇੱਜ਼ਤ ਗਵਾ ਲਈ ਹੈ.. ਮੈਂ ਆਪਣੀ ਇੱਜ਼ਤ #ਕਿਵੇਂ ਗਵਾਈ ਹੈ ?

ਮੇਰੀ ਯੋਨੀ (Vagina) ਮੇਰੀ ਇੱਜ਼ਤ ਨਹੀਂ ਹੈ.. ਇਹ ਮੁਖੀਆਵਾਂ ਦਾ ਵਿਚਾਰ ਹੈ ਕਿ ਮੇਰਾ ਬਲਾਤਕਾਰ ਮੇਰੇ ਸਮਾਜ ਦੀ ਇੱਜ਼ਤ ਨੂੰ #ਅਪਵਿੱਤਰ ਕਰ ਦੇਵੇਗਾ..ਮੈਂ ਸਾਰਿਆਂ ਨੂੰ #ਪੁੱਛਣਾ ਚਾਂਹਾਂਗੀ ਕਿ ਤੁਸੀਂ ਆਪਣੇ #ਸਮਾਜ ਦੀ ਇੱਜ਼ਤ ਨੂੰ ਇੱਕ ਔਰਤ ਦੀ #ਯੋਨੀ ਵਿੱਚ ਕਿਉਂ ਰੱਖਿਆ ਹੋਇਆ ਹੈ ?''
ਇੱਕ ਬਲਾਤਕਾਰ ਕਰਨ ਵਾਲਾ ਆਪਣੀ ਇੱਜ਼ਤ ਗਵਾਉਂਦਾ ਹੈ ਅਸੀਂ #ਔਰਤਾਂ ਨਹੀਂ.. ਦੂਜੀ ਗੱਲ ਕਰਾਂ ਤਾ ਜੋ ਲੋਕ ਇਹ ਸੋਚਦੇ ਆ ਕਿ #virginity ਗਵਾ ਲੈਣ ਵਾਲੀ ਔਰਤ ਦਾ #ਚਰਿੱਤਰ_ਬੁਰਾ ਹੁੰਦਾ ਹੈ ਤਾਂ ਉਹ ਮੈਨੂੰ ਇਹ ਦੱਸਣ ਕਿ ਕਿਸੇ ਹਰਾਮੀ ਬੰਦੇ ਨੇ ਆਪਣੀ #ਹਵਸ ਮਿਟਾਉਣ ਲਈ ਔਰਤ ਨੂੰ ਆਪਣਾ #ਸ਼ਿਕਾਰ ਬਣਾਇਆ ਤਾਂ ਉਥੇ ਔਰਤ ਕਿਵੇਂ #ਚਰਿੱਤਰਹੀਣ ਆ ਦੱਸੋ ਮੈਨੂੰ... ਕੁਝ ਕੁੜੀਆਂ ਖੇਲ ਕੁੱਦ ਦੌਰਾਨ virginity ਗਵਾ ਲੈਦੀਆਂ ਨੇ ਤਾਂ ਕੀ ਉਹ ਵੀ #ਗਲਤ ਆ ????

ਵਿਆਹ ਦਾ #ਲਾਰਾ ਲਗਾ ਕੇ ਮੇਰੀ ਇੱਜਤ ਮੇਰੇ #ਪਿਆਰ ਨਾਲ ਖੇਡਣ ਵਾਲਾ ਇੱਕ #ਆਦਮੀ.. ਆਪਣੀ ਹਵਸ ਪੂਰੀ ਕਰਨ ਲਈ ਮੈਨੂੰ #use ਕਰਦਾ ਜੋ ਉਹ ਵੀ ਇੱਕ #ਆਦਮੀਂ...ਸਮਾਜ ਵਿੱਚ ਔਰਤ ਉਤੇ #ਜੁਲਮ ਜੋ ਕਰੇ ਉਹ ਵੀ ਇੱਕ ਆਦਮੀ..ਹਰ ਜਗਾ ਤੇ ਆਦਮੀ ਹੌਵੇ ਤਾਂ ਫਿਰ ਔਰਤ ਨੂੰ ਈ ਕਿਉਂ #ਗਲਤਂ ਕਹਿੰਦੇ ਹੋ ?? ਮੁੰਡੇ ਆਪਣੀਆਂ #ਸਹੇਲੀਆਂ ਨੂੰ ਇਕੱਲੀ ਹੀ ਕਿਉਂ ਬੁਲਾਉਦੇ ਆ...ਉਹ ਵੀ ਅਜਿਹੀ ਥਾਂ ਜਿੱਥੇ ਕੋਈ #ਆਉਂਦਾ_ਜਾਦਾ ਨਾ ਹੋਵੇ...ਕਿਉਂ...ਅਜਿਹੇ ਬਹੁਤ ਸਾਰੇ #ਕਿਉਂ ਇਕ ਔਰਤ ਆਪਣੇ ਦਿਲ ਚ ਲੁਕਾ ਕੇ ਰੱਖਦੀ ਆ ਅਤੇ ਬਦਲੇ ਚ ਜੇ ਉਹ ਪਿਆਰ ਵਿਸ਼ਵਾਸ ਅਤੇ ਆਦਮੀ ਤੋਂ ਸਾਥ ਈ ਮੰਗਦੀ ਆ ਤਾਂ ਕੀ ਗਲਤ ਕਰਦੀ ਆ...ਔਰਤਾਂ ਦੀ ਇੱਜ਼ਤ ਕਰਨੀ ਸਿੱਖੋ ਨਾ ਕੇ ਇੱਜਤ #ਉਤਾਰਨੀ ..!!
ਕਿਸੇ ਨੂੰ ਬੁਰਾ ਲੱਗੇ ਤਾਂ ਮਾਫੀ !!
ਮਾਫ਼ ਕਰਨਾ ਵੀਰੋ ਅਲਫ਼ਾਜ ਗਲਤ ਹੋ ਸਕਦੇ ਆ ਪਰ ਗੱਲ ਤੇ ਗੋਰ ਕਰੋ...
Photo

Post has attachment
ਬੇਸ਼ਰਮ ਲੋਕ ਹਵਸ਼ ਪੂਰੀ ਹੋਣ ਤੇ ਫਿਰ ਪਿਆਰ ਦਾ ਤੋਹਫਾ ਗੰਦੇ ਨਾਲੇ ਚ ਸੁੱਟ ਦੇਦੇਂ ਨੇ!!!!,,,????--
ਜਿਸ ਦੇਸ਼ ਦਾ ਆਵਾ ਈ ਊਤ ਜਾਏ ਉਸਦਾ ਕੁਝ ਨੀ ਹੋ ਸਕਦਾ -
Photo

Post has attachment
ਸੱਚ ਹੈ
ਅਕਸਰ ੲਿਵੇਂ ਕਰਦੇ ਨੇ ਲੋਕ

ਜਿੳੁਂਦੇ ਜੀ ਕੋੲੀ ਪੁੱਛਦਾ ਨੀ

ਮਰੇ ਤੋਂ ਸਿਵਿਅਾਂ 'ਚੋਂ ਲੱਭਦੇ ਨੇ ਲੋਕ

ਭਰਮ ਜੇਹਾ ਖੁਦ ਬਣਾ ਕੇ ਰੱਖਦੇ
ਹੱਸ ਕੇ ਲੁਕੋਣ ਹੰਝੂ ਅੱਖ ਦੇ

ਸੀਨੇ ਵਿੱਚ ਰਾਜ਼ ਬਥੇਰੇ ਦੱਬਦੇ ਨੇ ਲੋਕ

ਸੱਚ ਹੈ
ਅਕਸਰ ਨਾਵਾਂ ਵਿੱਚੋਂ ਸੁਖ ਭਰਦੇ ਨੇ ਲੋਕ...

Photo

Post has attachment

Post has shared content
Bitter truth of Life in the baani of Bhagat Farid Ji.

Post has attachment
ਸ਼ਰਮਸਾਰ ਹਾ ਅਸੀਂ
ਕਿਉਂ ਕੇ ਅਸੀਂ ਵੀ
ਇਸ ਮਰਦ ਜਾਤ ਦੇ
ਕੁਝ ਅੰਸ਼ਾਂ ਨਾਲ ਭਰੇ ਪੇ ਹਾ।
Photo

Post has attachment
ਆਪਣੀਆਂ ਔਲਾਦਾਂ ਦੀ ਖੁਦ ਹਿਫਾਜ਼ਤ ਕਰੋ
ਕਿਉਂਕਿ ਹਕੂਮਤ ਬੇਔਲਾਦਾਂ ਦੇ ਹੱਥ ਐ !!

#justice_for_aasifa
Photo

Post has shared content
Ek request aa sab nu
Do char din lyi mob shd ke jo duniya ch hoo Rya
Ohhde bare soch lo te sath deo.....
Kyuk aj ohh bahan c kl nu meri v hoo shkdi aa
Plzzz ehh pyr nu do char din side kr lo kite nhi jna ehhne ehhthe hii ryna
Bt izjta nhii anniya vapas......🙏🙏
Photo

Post has attachment
ਜਿੰਦੂ ਨੇ ਐੱਮ .ਐੱਸ.ਈ.ਕੰਪਿਊਟਰ ਸਾਇੰਸ ਕਰ ਲਈ ਸੀ। ਘਰ ਦੇ ਰਿਸ਼ਤਾ ਭਾਲਦੇ ਫਿਰਦੇ ਸੀ।ਬੋਲਦੀ ਨੀ ਤਾਏ ਹਾਕਮ ਸਿਓ ਨੇ ਦੱਸ ਪਾਈ ਆ,ਮੁੰਡੇ ਨੂੰ 27 ਕਿੱਲੇ ਆਉਂਦੇ ਆ,ਬਾਰਾਂ ਪੜਿਆ, ਜੀ.ਟੀ ਰੋਡ ਤੇ ਤਕੜੀ ਕੋਠੀ ਪਾਈ ਐ। ਨਾਲੇ ਮੁੰਡਾ ਸੋਹਣਾ ਵੀ ਬਹੁਤ ਐ। ਰੋਟੀ ਖਾਂਦਿਆਂ ਜਿੰਦੂ ਦੇ ਬਾਪੂ ਨੇ ਉਹਦੀ ਮਾਂ ਨੂੰ ਦੱਸਿਆ। ਜੀ ਫੇਰ ਲੈਣ ਦੇਣ ਕੀ ਹੋਊ, ਉਹ ਵੀ ਪੁੱਛ ਲੈਣਾ ਸੀ।
ਅਖੇ ਬੁੜੀਆਂ ਦੀ ਗਿੱਚੀ ਪਿੱਛੇ ਮੱਤ। ਝੱਲੀਏ ਅੱਜ ਕੱਲ੍ਹ ਕਿੱਲੇ ਪਿੱਛੇ ਲੱਖ ਚਲਦਾ ਜੇ ਸਤਾਈ ਕਿੱਲੇ ਐ ਤਾਂ ਸਿੱਧਾ ਸਤਾਈ ਲੱਖ ਬਣਦਾ। ਕੋਈ ਨਾ ਲਾ ਦਿਆਂਗੇ ਕੱਲੀ ਧੀ ਆ ਆਪਣੇ ,ਨਾਲੇ ਤੈਨੂੰ ਕਾਹਦਾ ਫਿਕਰ ਆ,ਸਭ ਕੁਝ ਹੈਗਾ ਆਪਣੇ। ਆਪਣੀ ਲਾਡੋ ਨੂੰ ਕਿਸੇ ਚੀਜ਼ ਦੀ ਤੋਟ ਨੀ ਆਉਣੀ ਐਡੇ ਤਕੜੇ ਘਰੇ। ਆਖਦਿਆਂ ਹਰਚਰਨ ਸਿਓ ਬੈਠਕ ਵੱਲ ਚਲਾ ਗਿਆ।
ਜਿੰਦੂ ਵੀ ਸਾਰਾ ਕੁਝ ਸੁਣੀ ਜ਼ਾਦੀ ਸੀ।ਉਹ ਰਾਤ ਨੂੰ ਮੰਜੇ ਤੇ ਪਈ ਡੂੰਘੀਆਂ ਸੋਚਾਂ ਵਿੱਚ ਪੈ ਗਈ, ਦੇਖੀਂ ਬਾਪੂ ਐਨੇ ਪੈਸੇ ਲਾਊਗਾ ਮੇਰੇ ਵਿਆਹ ਤੇ ਨਾਲੇ ਮੁੰਡਾ ਤਾਂ ਬਾਰਾਂ ਈ ਪੜ੍ਹਿਆ ਮੈਂ ਐਮ.ਐੱਸ.ਈ ਕੀਤੀ ਆ। ਬਾਪੂ ਨੇ ਮੇਰੀ ਪੜ੍ਹਾਈ ਨੀ ਦੇਖੀ ਮੁੰਡੇ ਦੀ ਜ਼ਮੀਨ ਦੇਖ ਲਈ, ਕਹਿ ਤਾਂ ਕੀ ਸਕਦੀ ਆਂ, ਚਲ ਜਿਵੇਂ ਹੋਣਾ। ਸੋਚਾਂ ਦਾ ਪੱਲਾ ਸਮੇਟਦੀ ਜਿੰਦੂ ਆਪਣੇ ਆਪ ‘ਚ’ਗੁੱਸਾ ਹੋ ਕੇ ਸੌ ਗਈ। ਰਾਜ਼ੀ ਖੁਸ਼ੀ ਵਿਆਹ ਹੋ ਗਿਆ। ਹਰਚਰਨ ਸਿਓ ਨੇ ਰੁਪਇਆ ਪੂਰਾ ਤੀਹ ਲੱਖ ਲਾਇਐ, ਖੁੰਢਾ ਤੇ ਬੈਠੇ ਲੋਕ ਉੱਚੀ ਉੱਚੀ ਗੱਲਾਂ ਕਰਦੇ ਸੀ।
ਸਾਲ ਬੀਤ ਗਿਆ ਤੇ ਜਿੰਦੂ ਨੇ ਇੱਕ ਧੀ ਨੂੰ ਜਨਮ ਦਿੱਤਾ। ਉਸੇ ਦਿਨ ਤੋਂ ਸਹੁਰਿਆਂ ਦੇ ਮੱਥੇ ਵੱਟ ਪੈ ਗੇ। ਬਸ ਫੇਰ ਤਾਂ ਆਨੇ ਬਹਾਨੇ ਕਲੇਸ਼ ਈ ਭਾਲਦੇ ਸੀ। ਇੱਕ ਦਿਨ ਤਾਂ ਹੱਦ ਈ ਹੋ ਗੀ, ਨਸ਼ੇ ‘ਚ’ ਟੁੰਨ ਜਿੰਦੂ ਦੇ ਘਰਵਾਲੇ ਨੇ ਜਿੰਦੂ ਦੇ ਗਰਮ ਚਿਮਟਿਆਂ ਨਾਲ ਸਾਰੇ ਹੱਥ ਸਾੜ ਦਿੱਤੇ। ਪੱਥਰ ਦਿਲ ਟੱਬਰ ਨੇ ਰੋਕਿਆ ਵੀ ਨਾ। ਚੱਕ ਕੇ ਹਸਪਤਾਲ ਦਾਖਲ ਕਰਾ ਤਾ, ਅਖੇ ਰਸੋਈ ‘ਚ’ ਕੰਮ ਕਰਦੀ ਸੀ, ਅੱਗ ਪੈ ਗੀ। ਪਤਾ ਲੈਣ ਆਏ ਬਾਪੂ ਨੂੰ ਦੇਖ ਜਿੰਦੂ ਭੁੱਬਾਂ ਮਾਰ-ਮਾਰ ਰੋ ਪਈ ਤੇ ਉਸ ਦੇ ਅੰਦਰ ਦਾ ਦਰਦ ਮੂੰਹੋਂ ਫੁੱਟਿਆ, ਬਾਪੂ ਤੂੰ ਮੇਰਾ ਰਿਸ਼ਤਾ ਇਨਸਾਨ ਨਾਲ ਨੀ, ਕਿੱਲ੍ਹਿਆਂ ਨਾਲ ਕਰਤਾ। ਧੀ ਦੀ ਹਾਲਤ ਦੇਖ ਹਰਚਰਨ ਸਿਓ ਡੌਰ ਭੌਰ ਹੋਇਆ ਖੜ੍ਹਾ ਸੀ।
ਇਹ ਬਿਲਕੁੱਲ ਸੱਚ ਹੈ, ਜਦੋਂ ਵੀ ਕਿਸੇ ਕੁੜੀ ਦੇ ਰਿਸਤੇ ਦੀ ਗੱਲ ਤੁਰਦੀ ਆ, ਮਾਂ-ਪਿਓ ਦੇ ਮੂੰਹ ਤੇ ਪਹਿਲੀ ਗੱਲ ਇਹੀ ਆਉਂਦੀ ਕਿ “ਮੁੰਡੇ ਨੂੰ ਪੈਲੀ ਕਿੰਨੀ ਆਉਂਦੀ”। ਸਾਡੀ ਕੁੰਡੀ ਬਸ ਕਿੱਲਿਆਂ ਤੇ ਜਾ ਕੇ ਅੜਗੀ। ਅੱਜਕੱਲ ਚੰਗੇ ਰਿਸ਼ਤੇ ਦਾ ਮਤਲਬ ਵੀ ਕਿੱਲਿਆਂ ਨਾਲ ਜੁੜ ਗਿਆ। ਜੇ ਮੁੰਡੇ ਨੂੰ 20-25 ਕਿੱਲੇ ਆਉਂਦੇ ਹੋਣ ਤਾਂ ਕਹਿਣਗੇ, ਬਹੁਤ ਚੰਗਾ ਘਰ ਲੱਭਿਆ ਬੀ ਕੁੜੀ ਦੇ ਪਿਓ ਨੇ। ਕਿੱਲ੍ਹੇ ਜਿਆਦਾ ਹੋਣ ਦਾ ਇਹ ਮਤਲਬ ਨੀ ਕਿ ਘਰ ਬਹੁਤ ਚੰਗਾ ਹੈ।
ਜੇ ਕਿਸੇ ਦਾ ਸੁਭਾਅ ਮਾੜਾ ਹੈ ਤਾਂ ਕੁੜੀ ਦੇ ਰਿਸ਼ਤੇ ਲਈ ਉਹ ਘਰ ਮਾੜਾ ਹੀ ਹੈ, ਫਿਰ ਚਾਹੇ ਮੁੰਡੇ ਨੂੰ 50 ਕਿੱਲ੍ਹੇ ਆਉਂਦੇ ਹੋਣ। ਇਹੋ ਜਿਹੇ ਘਰ ਕੁੜੀ ਵਿਆਹਤੀ ਤਾਂ ਕੁੜੀ ਨੂੰ ਸਾਰੀ ਉਮਰ ਦੁੱਖਾਂ ਤੋਂ ਸਿਵਾ ਹੋਰ ਕੁਝ ਨਹੀਂ ਮਿਲਣਾ। ਹੋ ਸਕਦਾ ਹੈ ਕਿਸੇ 5 ਕਿੱਲੇ ਵਾਲੇ ਦਾ ਸੁਭਾਅ ਐਨਾਂ ਚੰਗਾ ਹੋਵੇ ਕਿ ਉਹ ਆਪਣੇ ਘਰ ਵਿਆਹੀ ਆਈ ਨੂੰ ਰਾਣੀ ਬਣਾ ਕੇ ਰੱਖੇ।
ਸਾਨੂੰ ਇਹ ਸਮਝਣਾ ਪੈਣਾ ਕਿ ਸੁਖੀ ਜੀਵਨ ਜਿਓੁਣ ਲਈ ਲੱਖਾਂ ਕਰੋੜਾਂ ਰੁਪਏ ਹੋਣਾ ਜਰੂਰੀ ਨਹੀ, ਬਸ ਲੋੜਾਂ ਪੂਰੀਆਂ ਕਰਨ ਜੋਗੇ ਪੈਸੇ ਹੋਣ ਤੇ ਪਿਆਰ ਕਰਨ ਵਾਲੇ ਕੁਝ ਲੋਕ...
✍ ਗਲਤੀ ਲਈ ਮਾਫ ਕਰਣਾ.👏

#👍
Photo

Post has attachment
Wait while more posts are being loaded