ਫਲਸਫਾ ਜੀਵਨ

ਆਦਮੀ ਚੰਗਾ ਸੀ, ਸੁਣਨ ਲਈ ਮਰਨਾ ਪਵੇਗਾ
ਸਭ ਝੂਠਾ ਸਾਬਤ ਕਰਨ ਲਈ ਲੜਨਾ ਪਵੇਗਾ

ਲੜਨਾ-ਮਰਨਾ, ਕਰਾਂਤੀਕਾਰੀ ਬਣਨਾ ਪਵੇਗਾ
ਜਾਂ ਚੁੱਪ-ਚੁਪੀਤੇ ਸੱਜਣਾਂ, ਸਭ ਜਰਨਾ ਪਵੇਗਾ

ਜਿੱਤ ਨਹੀਂ, ਆਪਣੇ ਹਰਾਉਣਾ,ਨੀਵਾਂ ਵਿਖਾਉਣਾ
ਕਦੇ ਉੱਚਾ ਬਣਨ ਲਈ ਤੈਨੂੰ ਵੀ ਹਰਨਾ ਪਵੇਗਾ

ਜਿੰਦਗੀ ਦੀ ਪੜ੍ਹਾਈ ਪੂਰੀ ਕੀਤੀ ਕਿਤਾਬਾਂ ਨਾਲ
ਜਿਊਣਾ ਸਿੱਖਣ ਲਈ ਠੋਕਰਾਂ ਨੂੰ ਪੜ੍ਹਨਾ ਪਵੇਗਾ

ਤਾਜ ਪਹਿਨਣ ਨਾਲ ਰਾਜਾ ਨਹੀਂ ਹੋਇਆ ਜਾਣਾਂ
ਅੱਛਾਈ ਦਾ ਨਗੀਨਾ ਤੈਨੂੰ ਤਾਜ ਚ ਜੜਨਾ ਪਵੇਗਾ

ਹਨ ਫਲਸਫੇ ਜਵਾਨਾਂ ਜੀਵਨ ਦੇ ਲੱਖਾਂ ਹੀ ਲੇਕਿਨ
ਪਰ ਆਪਣੀ ਤਬੀਅਤ ਦਾ ਖੁਦ ਹੀ ਘੜਨਾਂ ਪਵੇਗਾ

Ajay Sarangal Artist
Gurdaspur

ਓਚਨ

ਮੈਂ ਕੋਈ ਓਚਨ ਦਾ ਨਹੀਂ
ਸਾਧਾਰਨ ਹਾਂ ਬਿਲਕੁਲ
ਨਿਗੂਣਾ ਸਿਰਫ਼ ਨਿਗੂਣਾ
ਮੈਂ ਕੋਈ ਓਚਨ....

ਧੰਨਵਾਦੀ ਤੁਹਾਡਾ ਜੀਓ
ਹਰ ਦਮ ਮੇਰੇ ਸਾਥੀ ਹੋ
ਮੈਂ ਰਿਣੀ ਹਾਂ ਨਿਰਗੁਣਾ
ਮੈਂ ਕੋਈ ਓਚਨ....

ਮੈਨੂੰ ਮਾਫ਼ ਕਰਨਾ ਸਭ
ਕੁੱਝ ਵੀ ਦੇਵਣਯੋਗ ਨਾ
ਖਾਲੀ ਹੱਥ ਜੇ ਸ਼ੁਣਸ਼ੁਣਾ
ਮੈਂ ਕੋਈ ਓਚਨ....

ਕੋਈ ਵੀ ਵੱਟੇ ਵੱਟ ਲਵੇ
ਤੂੰਬਾ-ਤੂੰਬਾ ਹੀ ਕਰ ਦੇਵੇ
ਬਣ ਗਿਆ ਹਾਂ ਉਹ ਪੂਣਾ
ਮੈਂ ਕੋਈ ਓਚਨ....

ਕਿਸੇ ਲਈ ਮੈਂ ਮਿੱਠਾ ਸੀ
ਕਿਸੇ ਲਈ ਤੇ ਖੱਟਾ ਹੀ
ਕਿਸੇ ਲਈ ਬਣਿਆ ਲੂਣਾ
ਮੈਂ ਕੋਈ ਓਚਨ....

ਸੱਭ ਪਾਸੇ ਰਹਿਮਤਾਂ ਨੇ
ਭਰਪੂਰ ਭਰਦਾ ਏ ਰੱਬ
ਕਿਸਮਤ ਮੈਂ ਰਿਹਾ ਊਣਾ
ਮੈਂ ਕੋਈ ਓਚਨ....

ਗਮਾਂ ਨੇ ਬੜਾ ਡਰਾਇਆ
ਆਪਣਿਆਂ ਧਮਕਾਇਆ
ਢੋਵਾਂ ਭਾਰ ਹੋਇਆ ਦੂਣਾ
ਮੈਂ ਕੋਈ ਓਚਨ....

ਜਗਾਇਆ ਨੀਂਦਰੋ ਗੂੜ੍ਹੀ
ਜਗਾਉਂਦਾ ਰਹੀਂ ਸਭ ਨੂੰ
ਦੇਂਦਾ ਰਹੀ ਤੂੰ ਵੀ ਹਲੂਣਾ
ਮੈਂ ਕੋਈ ਓਚਨ....

Ajay Sarangal Artsit
Gurdaspur

ਦਿਲ ਤੋਂ

ਮਿਹਨਤ ਦਾ ਮੁੱਲ
ਕਿਸਮਤ ਦੇ ਤੁਲ
ਨਾਪ ਹੋ ਜਾਂਦਾ ਏ

ਨਾਪਾਕ ਹੋਵੇ ਸੋਚ
ਜਿਸਮ ਲਵੇ ਨੋਚ
ਪਾਪ ਹੋ ਜਾਂਦਾ ਏ

ਪੂਰਾ-ਪੂਰਾ ਤੋਲ
ਸਦਾ ਸੱਚ ਬੋਲ
ਲਾਭ ਹੋ ਜਾਂਦਾ ਏ

ਮਨ ਚ ਪਿਆਰ
ਦਿਦਾਰ-ਏ-ਯਾਰ
ਆਪ ਹੋ ਜਾਂਦਾ ਏ

ਚਿੱਕੜ ਚ ਛਾਲ
ਗੰਦਗੀ ਉਛਾਲ
ਦਾਗ ਹੋ ਜਾਂਦਾ ਏ

ਜਿਸਮਾਂ ਦੀ ਅੱਗ
ਕਿਸੇ ਪਿੱਛੇ ਲੱਗ
ਤਾਪ ਹੋ ਜਾਂਦਾ ਏ

ਹਾਸੇ ਲਈ ਕਾਫ਼ੀ
ਦਿਲ ਤੋਂ ਮੁਆਫ਼ੀ
ਪਾਕ ਹੋ ਜਾਂਦਾ ਏ

ਰੋਜ਼ਾਨਾ ਹੀ ਵਹਿ
ਤੇ ਚਲਦਾ ਰਹਿ
ਆਬ ਹੋ ਜਾਂਦਾ ਏ

Ajay Sarangal Artist
Gurdaspur

Post has attachment
Photo

Post has attachment
Wait while more posts are being loaded