Profile cover photo
Profile photo
PunjabiMaa
7 followers -
ਪੰਜਾਬੀ ਮਾਂ ਆਨਲਾਇਨ ਪਤਰਿਕਾ ਹੈ
ਪੰਜਾਬੀ ਮਾਂ ਆਨਲਾਇਨ ਪਤਰਿਕਾ ਹੈ

7 followers
About
Posts

Post has attachment

Post has attachment
ਸਤਿਕਾਰ ਯੋਗ ਜੀਓ .. 

ਪੰਜਾਬੀ ਮਾਂ - ਅੰਕ ਮਈ 2013 ( http://www.PunjabiMaa.com) ਪਰਕਾਸ਼ਿਤ ਹੋ ਗਿਆ ਹੈ ਜੀ। 

ਪੜ੍ਹਨ ਦੀ ਕ੍ਰਿਪਾਲਤਾ ਕਰਨੀ ।
Photo
Add a comment...

Post has attachment
http://www.punjabimaa.com/punjabimaa/ArticleDetail.aspx?ArticleID=626

ਖ਼ੁਸ਼ੀਆਂ ਤੇ ਖ਼ੇੜੇ ਲੈ ਕੇ  ਆਈ ਹੈ ਵਿਸਾਖੀ ਨੀ।
             ਰੀਝ ਪੂਰੀ ਹੋਣੀ ਜਿਹੜੀ ਗੋਰੀਏ ਤੂੰ ਆਖੀ ਨੀ।

             ਕੰਨਾ ਵਿਚ ਬੁੰਦੇ,  ਰਾਣੀ- ਹਾਰ ਬਣਵਾ  ਦਿਆਂ।
             ਕਨੇਡਾ ਵਿਚੋਂ ਸੁਹਣਾ ਤੈਨੂੰ ਸੂਟ ਮੰਗਵਾ  ਦਿਆਂ।
             ਛੱਡਣੀ ਨਹੀਂ ਤੇਰੀ ਹੁਣ  ਕਸਰ ਕੋਈ ਬਾਕੀ ਨੀ,
             ਮੈਂ ਹਰ ਗੱਲ ਮੰਨਾ ਤੇਰੀ ਜੋ ਵੀ ਮੈਨੂੰ ਆਖੀ ਨੀ।
             ਐਤਕਾਂ ਨਾ ਖਾਲੀ ਤੇਰੀ  ਲੰਘਣੀ ਵਿਸਾਖੀ ਨੀ।

             ਦੋ ਸੋਨੇ ਦੀਆਂ ਚੂੜੀਆਂ  ਤੇ ਕੋਕਾ ਤੇਰੇ ਨੱਕ ਨੂੰ।
             ਬਣ ਜਾਊਗਾ ਸੈੱਟ ਸੁਹਣਾ, ਢਾਈ ਤਿੰਨ ਲੱਖ ਨੂੰ।
             ਮੈਂ ਕਣਕਾਂ ਨੂੰ ਵਢ੍ਹ ਕੇ,  ਕਰੂੰਗਾ ਤੇਰੀ ਰਾਖੀ ਨੀ,
             ਐਤਕਾਂ ਨਾ ਖਾਲੀ ਤੇਰੀ  ਲੰਘਣੀ  ਵਿਸਾਖੀ ਨੀ।
             ਮੈਂ ਹਰ ਗੱਲ ਮੰਨਾ ਤੇਰੀ ਜੋ ਵੀ ਮੈਨੂੰ ਆਖੀ ਨੀ।

             ਲੋਹੜੀ ਤੇ ਦੀਵਾਲੀ ਨੂੰ ਵੀ ਤੰਗ ਹੁਣ ਕਰੀਂ ਨਾ।
            "ਮਲਕੀਅਤ ਨਸ਼ਹਿਰੇ ਵਾਲੇ" ਉਤੇ ਹੁਣ ਮਰੀਂ ਨਾ।
             ਤੂੰ ਸਡੇ ਨਾਲ ਹੁੰਦੀ ਰਵ੍ਹੇਂ ਐਵੇਂ ਲੋਹੀ-ਲਾਖ਼ੀ ਨੀ,
             ਮੈਂ ਹਰ ਗੱਲ ਮੰਨਾ ਤੇਰੀ ਜੋ ਵੀ ਮੈਨੂੰ ਆਖੀ ਨੀ।
             ਆਪਾਂ ਦੋਵ੍ਹਾਂ 'ਕਠਿਆਂ ਨੇ  ਵੇਖਣੀ ਵਿਸਾਖੀ ਨੀ।

             ਨੀ ਟੌਹਰ  ਸਾਡਾ ਮੇਲੇ ਵਿਚ  ਹਊ ਜੱਗੋਂ ਵਖ਼ਰਾ।
             ਕੁੜੀਆਂ ਨੂੰ ਗਛਾਂ ਪਾਉਂਦਾ  ਜਾਊ ਤੇਰਾ ਨੱਖ਼ਰਾ।
             "ਸੁਹਲ" ਨਾਲ ਬਹੁਤੀ ਹੁਣ ਕਰ ਨਾ ਚੱਲਾਕੀ ਨੀ,
             ਮੈਂ ਹਰ ਗੱਲ ਮੰਨਾ ਤੇਰੀ ਜੋ ਵੀ ਮੈਨੂੰ ਆਖੀ ਨੀ।
             ਬੱਚਿਆਂ ਦੇ ਨਾਲ ਆਪਾਂ  ਵੇਖੀਏ ਵਿਸਾਖੀ  ਨੀ।
Add a comment...

Post has attachment
ਹਾਇਕੂ ਜਪਾਨੀ ਸਭਿਆਚਾਰ ਅਤੇ ਜਪਾਨੀ ਲੋਕ ਸਾਹਿਤ ਦਾ ਅਨਿਖੜਵਾਂ ਅੰਗ ਹੈ। ਇਸ ਵਿਸ਼ਵਵਿਆਪੀ ਯੁਗ ਵਿਚ "ਹਾਇਕੂ" ਜਾਪਾਨ ਤੋਂ ਮਿਲਿਆ ਇਕ ਨਿਹਾਇਤ ਖ਼ੁਬਸੂਰਤ, ਸਜੀਵ ਅਤੇ ਬਹੁਮੁੱਲਾ ਸਾਹਿਤਕ ਤੋਹਫ਼ਾ ਹੈ। ਪੰਜਾਬੀਆਂ ਨੂੰ ਇਹ ਅਨਮੋਲ ਤੋਹਫ਼ਾ ਜਪਾਨ ਵਿੱਚ ਵਸਦੇ ਬੇਹਦ ਸੰਵੇਦਨਸ਼ੀਲ ਪੰਜਾਬੀ ਕਵੀ ਪਰਮਿੰਦਰ ਸੋਢੀ ਤੋਂ ਮਿਲਿਆ। ਸੰਨ 2001 ਵਿਚ ਓਨ੍ਹਾਂ ਦੁਆਰਾ ਅਨੁਵਾਦਿਤ ਪੁਸਤਕ "ਜਾਪਾਨੀ ਹਾਇਕੂ ਸ਼ਾਇਰੀ' ਪੰਜਾਬੀ ਸਾਹਿਤਕ ਬਗੀਚੇ ਦਾ ਸ਼ਿੰਗਾਰ ਬਣੀ ।  ਇਹ ਪੁਸਤਕ ਪੰਜਾਬੀ ਹਾਇਕੂ ਵਿਚ ਇਕ ਮੀਲ ਪੱਥਰ ਸਾਬਤ  ਹੋਈ। ਇਸ ਪੁਸਤਕ ਵਿਚ ਉਨਾਂ ਨੇ ਹਾਇਕੂ ਸਬੰਧੀ ਮੁੱਢਲੀ ਜਾਣ ਪਛਾਣ ਕਰਵਾਉਣ ਦੇ ਨਾਲ ਨਾਲ ਹਾਇਕੂ ਦੇ ਸਭਿੱਆਚਾਰਕ ਪਿਛੋਕੜ ਉੱਤੇ ਵੀ ਚਾਨਣਾ ਪਾਇਆ ਤੇ ਪ੍ਰਸਿੱਧ ਜਪਾਨੀ ਹਾਇਕੂ ਕਵੀਆਂ ਦੇ ਹਾਇਕੂ ਅਨੁਵਾਦ ਕਰ ਕੇ ਪੰਜਾਬੀ ਪਾਠਕਾਂ ਦੀ ਝੋਲੀ ਪਾਏ ।  ਇਸ ਉਪਰੰਤ ਅਮਰਜੀਤ ਸਾਥੀ ਨੇ ਇਸ ਖੂਬਸੂਰਤ ਵਿਧਾ ਨੂੰ ਪੰਜਾਬੀਆਂ ਵਿਚ ਹਰਮਨ ਪਿਆਰਾ ਬਣਾਉਣ ਵਿਚ ਇੱਕ ਅਹਿਮ ਭੂਮਿਕਾ ਨਿਭਾਈ । ਸਾਥੀ ਜੀ ਦੁਆਰਾ ਸ਼ੁਰੂ ਕੀਤੀ ਪੰਜਾਬੀ ਹਾਇਕੂ ਮੁਹਿੰਮ ਨੇ ਅਨੇਕਾਂ ਕਲਮਾਂ ਵਿਚ ਹਾਇਕੂ ਚਿਣਗ ਬਾਲੀ।  ਡਾ. ਸੰਦੀਪ ਚੌਹਾਨ ਜੋ ਅਜ ਕਲ੍ਹ ਉਚ ਪਾਏ ਦੇ ਹਾਇਕੂ ਲਿਖ ਰਹੇ ਹਨ, ਨੂੰ ਵੀ ਪੰਜਾਬੀ ਵਿਚ ਹਾਇਕੂ ਲਿਖਣ ਦੀ ਪ੍ਰੇਰਨਾ ਸਾਥੀ ਜੀ ਦੀ ਪੁਸਤਕ "ਨਿਮਖ" ਤੋਂ ਹੀ ਮਿਲੀ । ਸੰਦੀਪ ਦੀਦੀ ਦੀ ਸੁਯੋਗ ਅਗਵਾਈ ਨੇ ਜਿਥੇ ਮੇਰੀ ਹਾਇਕੂ ਸਿਰਜਣਾ ਨੂੰ ਸਹੀ ਦਿਸ਼ਾ ਵਿਖਾਈ ਉਥੇ ਅਨੇਕ ਉਭਰ ਰਹੇ ਹਾਇਕੂ ਲੇਖਕਾਂ ਦਾ ਹਾਇਕੂ ਦੇ ਵਿਧੀ ਵਿਧਾਨ ਨਾਲ ਪਰਿਚੈ ਕਰਵਾਇਆ ।

ਜਾਪਾਨ ਵਿਚ ਬਾਸ਼ੋ (1644 – 1694) , ਚੀਯੋ–ਨੀ (1703 –1775)  ਬੂਸ਼ਨ (1716 – 1783),  ਈਸਾ (1763 – 1827), ਸਨਤੋਕਾ (1882 –1940) ਤੇ ਸ਼ਿਕੀ (1869 – 1902) ਪ੍ਰਮੁੱਖ ਹਾਇਕੂ ਕਵੀ ਹਨ ।  ਬੇਸ਼ਕ ਹਾਇਕੂ ਦੀ ਰਚਨਾ ਸ਼ੈਲੀ ਸਮੇਂ ਸਮੇਂ ਬਦਲਦੀ ਰਹੀ ਪਰ ਇਸਦੇ ਕੁਝ ਲਾਜ਼ਮੀ ਗੁਣ ਸਦਾ ਕਾਇਮ ਰਹੇ। ਮਾਸੋਕਾ ਸ਼ਿਕੀ ਨੇ ਹਾਇਕੂ  ਨੂੰ ਅਜੋਕਾ ਰੂਪ ਪ੍ਰਦਾਨ ਕੀਤਾ ।

ਬਣਤਰ ਪੱਖੋਂ ਹਾਇਕੂ ਦਾ ਇੱਕ ਨਿਸ਼ਚਤ ਆਕਾਰ ਹੁੰਦਾ ਹੈ । ਜਾਪਾਨ ਵਿਚ ਹਾਇਕੂ ਕਵੀ ਆਪਣੇ ਅਨੁਭਵ ਨੂੰ 17 ਓਂਜੀ (onji/ਧੁਨੀ-ਚਿਨ੍ਹ) ਦੀ ਸੀਮਾ ਵਿਚ ਰਹਿ ਕੇ ਲਿਖਦਾ ਹੈ । ਇਹ ਧੁਨੀ-ਖੰਡ 5/7/5 ਭਾਗਾਂ ਵਿਚ ਵੰਡੇ ਹੁੰਦੇ ਹਨ ।  ਭਾਸ਼ਾ ਦੀ ਭਿੰਨਤਾ ਕਾਰਣ 5/7/5  ਦਾ ਨਿਯਮ ਦੂਜੀਆਂ ਭਾਸ਼ਾਵਾਂ ਵਿਚ ਅਪਣਾਇਆ ਨਹੀ ਜਾ ਸਕਦਾ। ਪੱਛਮੀ ਹਾਇਕੂ ਲੇਖਕਾਂ ਨੇ ਦੀਰਘ/ਲਘੂ /ਦੀਰਘ ਦਾ ਨਿਯਮ ਅਪਣਾਇਆ ਹੋਇਆ ਹੈ , ਜਿਸਨੂੰ ਚਿਰਾਂ ਤੋਂ ਚਲੀ ਆ ਰਹੀ ਫ੍ਰੈਗਮੈੰਟ/ ਫਰੇਜ਼ ਵਿਧੀ ਅਨੁਸਾਰ ਲਿਖਿਆ ਜਾਂਦਾ ਹੈ ।

ਹਾਇਕੂ ਕਵਿਤਾ ਕਿਸੇ ਘਟਨਾ ਦਾ ਵਿਖਿਆਨ ਜਾਂ ਕੋਈ ਸਟੇਟਮੈਂਟ ਨਹੀ ਹੁੰਦੀ, ਬਲਕਿ ਇਹ ਹਾਇਕੂ ਕਵੀ ਦਾ ਅਦੁੱਤੀ ਅਨੁਭਵ ਹੁੰਦਾ ਹੈ ਤੇ ਇਸ ਅਨੁਭਵ ਦਾ ਅੰਦਾਜ਼ੇ ਬਿਆਨ ਵੀ ਅਨੂਠਾ ਹੁੰਦਾ ਹੈ। ਹਾਇਕੂ ਕਵੀ ਆਪਣੇ ਅਨੂਠੇ ਅਨੁਭਵ ਨੂੰ ਠੋਸ ਬਿੰਬਾਂ ਰਾਹੀਂ ਬਿਆਨ ਕਰਕੇ ਮਨੁੱਖ ਤੇ ਪ੍ਰਕਿਰਤੀ ਦੀ ਏਕਤਾ ਨੂੰ ਦਰਪੇਸ਼ ਕਰਦਾ ਹੈ। ਹਾਇਕੂ ਸੰਵੇਦਨਾ ਤੋਂ ਬਿਨਾ ਇਕ ਸਫਲ ਅਤੇ ਸਾਰਥਕ ਹਾਇਕੂ ਦੀ ਸਿਰਜਨਾ ਸੰਭਵ ਨਹੀ।

ਜਪਾਨ ਵਿਚ ਹਾਇਕੂ ਲੇਖਕ ਨੂੰ ਹਾਈਜਨ ਦਾ ਖਿਤਾਬ ਦਿੱਤਾ ਜਾਂਦਾ ਹੈ। ਜਪਾਨੀ ਹਾਈਜਨ ਰੁੱਤਾਂ  ਦੇ ਹਿਸਾਬ ਨਾਲ ਹਾਇਕੂ ਸਿਰਜਨਾ ਕਰਦੇ ਹਨ  ਤੇ ਹਰ ਹਾਈਜਨ ਆਪਣੇ ਕੋਲ ਇੱਕ ਸਜੀਕੀ (Saijiki) ਰਖਦਾ ਹੈ। ਸਜੀਕੀ ਇੱਕ ਤਰ੍ਹਾਂ ਦਾ ਹਾਇਕੂ ਸ਼ਬਦਕੋਸ਼ ਹੈ, ਜਿਸ ਵਿਚ ਸਾਰੀਆਂ ਰੁੱਤਾਂ ਦੇ ਕਿਗੋ (Kigo - Season word) ਦਰਜ ਹੁੰਦੇ ਹਨ । ਹਰ ਕਿਗੋ ਦਾ ਇੱਕ ਭਾਵਾਤਮਕ ਮਿਜ਼ਾਜ ਹੁੰਦਾ ਹੈ ਜੋ ਹਾਇਕੂ ਕਵੀ  ਦੀਆਂ ਭਾਵਨਾਵਾ ਨੂੰ ਅਸਿੱਧੇ ਤੌਰ ਤੇ ਪਰਗਟ ਕਰਨ ਵਿਚ ਮਦਦ ਕਰਦਾ ਹੈ।  ਜਪਾਨੀ ਕੀਗੋ ਕੇਵਲ ਪ੍ਰਕਿਰਤੀ ਵਿਚਲੇ ਚਮਤਕਾਰ ਦਾ ਹਵਾਲਾ ਹੀ ਨਹੀ ਦਿੰਦਾ ਸਗੋ ਹਰ ਇੱਕ ਵਸਤੂ ਦੀ ਰੁੱਤ ਅਨੁਸਾਰ ਬਦਲਣ ਦੀ ਪ੍ਰਕ੍ਰਿਆ ਨੂੰ ਵੀ ਦਰਸਾਉਦਾ ਹੈ। ਜਾਪਾਨੀ ਕੀਗੋ ਨੂੰ ਦੂਜੀਆਂ ਭਾਸ਼ਾਵਾਂ ਤੇ ਦੂਜੇ ਸਭਿਆਚਾਰ ਵਿਚ ਅੰਨ੍ਹੇਵਾਹ ਨਹੀ ਵਰਤਿਆ ਜਾ ਸਕਦਾ। ਜਾਪਾਨੀ ਕੀਗੋ ਜੋ ਸਾਡੇ ਸਭਿਆਚਾਰਕ ਪਿਛੋਕੜ ਦੇ ਅਨੁਕੂਲ ਨਹੀ, ਓਨ੍ਹਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਬੇਸ਼ਕ ਅੱਜ ਕਲ੍ਹ ਜਾਪਾਨ ਵਿਚ ਰੁੱਤ ਤੋਂ ਬਿਨਾ ਵੀ ਹਾਇਕੂ ਲਿਖੇ ਜਾ ਰਹੇ ਹਨ, ਜਿਸ ਨੂੰ ਮੁਕੀ ਹਾਇਕੂ (muki haiku) ਕਿਹਾ ਜਾਂਦਾ ਹੈ। ਪਰੰਪਰਾਗਤ ਹਾਇਕੂ  ਵਿਚ ਪ੍ਰਕਿਰਤੀ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ । ਜਿਸ ਕਵਿਤਾ ਵਿਚ ਰੁੱਤ ਦਾ ਉੱਲੇਖ ਨਹੀ ਉਸ ਨੂੰ ਸੀਨਰਿਓ ਦੀ ਸ਼੍ਰੇਣੀ ਹੇਠ ਦਰਜ ਕੀਤਾ ਜਾਂਦਾ ਹੈ। 

ਪੰਜਾਬੀ ਹਾਇਕੂ ਵਿਚ ਵੀ ਰੁੱਤ ਦਾ ਸੰਕੇਤ ਸਿੱਧੇ ਅਤੇ ਅਸਿੱਧੇ ਤੌਰ ਤੇ ਮਿਲਦਾ ਹੈ। ਸਿੱਧੇ ਤੌਰ ਤੇ ਮੌਜੂਦਾ ਰੁੱਤ ਦਾ ਜ਼ਿਕਰ ਫ੍ਰੈਗਮੈਂਟ ਵਾਲੇ ਭਾਗ ਵਿਚ ਕੀਤਾ ਜਾਂਦਾ ਹੈ ਜਿਵੇਂ ਪਤਝੜ ਰੁੱਤ,ਗਰਮ ਰੁੱਤ, ਸਰਦ ਰੁੱਤ, ਬਹਾਰ ਰੁੱਤ ਆਦਿ । ਅਸਿੱਧੇ ਤੌਰ ਤੇ ਇਸਦਾ ਸੰਕੇਤ ਕਿਸੇ ਖਾਸ ਰੁੱਤ ਵਿਚ ਹੀ ਦਿਖਣ ਵਾਲੇ ਪਸ਼ੂ ਪੰਛੀਆਂ, ਕੀੜੇ ਮਕੌੜਿਆਂ ਤੇ ਫੁੱਲ ਬੂਟਿਆਂ ਦਾ ਹਵਾਲਾ ਦੇ ਕੇ ਕੀਤਾ ਜਾਂਦਾ ਹੈ ।

http://www.punjabimaa.com/punjabimaa/ArticleDetail.aspx?ArticleID=614
Add a comment...

Post has attachment
ਮੈਂ ਅਬਲਾ ਨਹੀਂ ਹਾਂ ਮੈਂ ਹਾਂ ਇੱਕ ਨਾਰੀ
ਧਰਤੀ ਦੀ ਕਾਇਆ ਜਿਸ ਨੇ ਸੰਵਾਰੀ

ਔੜਾਂ 'ਚ ਰਹਿ ਪਿਆਸ ਤੇਰੀ ਬੁਝਾਉਂਦੀ
ਮਾਨਵ ਦੀ ਪੌਦ ਮੈਂ ਧਰਤੀ ਤੇ ਲਾਉਂਦੀ
ਜਿਥੋਂ ਅਕਲਾਂ ਦੇ ਉੱਗਦੇ ਨਿੱਤ ਨਵੇਂ ਪੌਦੇ
ਮੈਂ ਪੱਥਰ ਨਹੀਂ ਹਾ ਮੈਂ ਜਰਖੇਜ਼ ਕਿਆਰੀ

ਮੈਂ ਤੇਰੇ ਲਈ ਨੱਚਾਂ ਤੇ ਤੇਰੇ ਲਈ ਹੱਸਾਂ
ਗਮ 'ਚ ਰਹਿ ਕੇ ਨਾ ਦੁੱਖ ਤੈਨੂੰ ਦੱਸਾਂ
ਦਰਦਾਂ ਦਾ ਭਰਿਆ ਮੈਂ ਇਕ ਸਾਗਰ
ਤੇ ਹਾਸਿਆਂ ਦੀ ਹਾਂ ਭਰੀ ਹੋਈ ਪਟਾਰੀ

ਕਦੀ ਮੈਂ ਰਾਧਾ ਤੇ ਕਦੀ ਮੈਂ ਮੀਰਾਂ
ਤਿੱਪ ਤਿੱਪ ਕਰਕੇ ਮੈਂ ਰੂਹ ਵਿੱਚ ਜੀਰਾਂ
ਘੱਲ ਘੱਲ ਸੁਨੇਹੇ ਮੈਂ ਕਦੀ ਨਾ ਹਾਰਾਂ
ਆਪਣੇ ਮੋਹਨ ਲਈ ਮੈਂ ਉਮਰ ਗੁਜ਼ਾਰੀ

ਜਗਦੀ ਜੋ ਜੋਤੀ ਉਹ ਮੈਂ ਹੀ ਤੇ ਹਾਂ
ਟੁਟਦੇ ਜੋ ਮੋਤੀ ਉਹ ਮੈਂ ਹੀ ਤੇ ਹਾਂ
ਇਸ ਵਿੱਚ ਛੁਪੀ ਕੋਈ ਡੂੰਘੀ ਕਹਾਣੀ
ਮੈ ਆਪੇ ਹਾਂ ਜੋਤੀ ਤੇ ਆਪੇ ਚਿੰਗਾਰੀ

ਚਲਦੀ ਰਹੇ ਇਹ ਜੀਵਨ ਦੀ ਧਾਰਾ
ਮੇਰੇ ਸਿਰ ਜੁੰਮਾ ਹੈ ਇਸ ਦਾ ਭਾਰਾ
ਮੈਂ ਰੱਬ ਦੀ ਜਾਈ ਨਾ ਫਰਜ਼ਾਂ ਤੋਂ ਭੱਜਾਂ
ਅਹੂਤੀ ਦੇ ਕੇ ਮੈਂ ਲਾਵਾਂ ਫੁਲਵਾੜੀ

ਸਾਥ ਮੇਰਾ ਜੇ ਦੇਵੇਂ ਕੰਮ ਮੇਰਾ ਸੌਖਾ
ਸਮਝਾਂ ਦੇ ਬਾਝੋਂ ਬਾਸੀ ਕੰਮ ਔਖਾ
ਜਦੋਂ ਸਾਥ ਤੇਰਾ ਮਿਲਿਆ ਹੈ ਮੈਨੂੰ
ਉਦੋਂ ਹੀ ਆਦਮ ਦੀ ਨਸਲ ਸੁਧਾਰੀ


http://www.punjabimaa.com/punjabimaa/ArticleDetail.aspx?ArticleID=623
Add a comment...

ਹਰਭਜਨ ਧਰਨਾ ਸਾਹਿਤ ਦੇ ਬਾਗ ਦਾ ਉਹ ਸੁਘੜ ਮਾਲੀ ਏ, ਜੋ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਉਣਾ, ਉਹਨਾਂ ਦਾ ਪਾਲਣ-ਪੋਸ਼ਣ ਕਰਨਾ ਅਤੇ ਉਹਨਾਂ ਨੂੰ ਫਲ ਦੇਣ ਦੇ ਲਾਇਕ ਬਨਾਉਣਾ ਅੱਛੀ ਤਰ੍ਹਾਂ ਜਾਣਦਾ ਏ। ਇਸੇ ਹੁਨਰ ਸਦਕਾ ਹੀ ਉਸ ਨੂੰ ਗ਼ਜ਼ਲ, ਗੀਤ, ਨਜ਼ਮ ਅਤੇ ਹੋਰ ਕਾਵਿ-ਵਿਧਾਵਾਂ ਵਿੱਚ ਖ਼ਾਸ ਮੁਹਾਰਤ ਪ੍ਰਾਪਤ ਹੋਈ ਹੈ। ਉਹ ਰੰਗਾਂ ਦੇ ਸੁਭਾਅ ਨੂੰ ਅੱਛੀ ਤਰ੍ਹਾਂ ਸਮਝਦਾ ਹੀ ਨਹੀਂ, ਸਗੋਂ ਇਹ ਵੀ ਜਾਣਦਾ ਹੈ ਕਿ ਕਿਹੜੇ ਰੰਗ ਦੀ ਸੁਮੇਲ ਨਾਲ ਨਵਾਂ ਰੰਗ ਤਿਆਰ ਹੁੰਦਾ ਏ। ਇਸੇ ਲਈ ਉਸ ਦੀਆਂ ਰਚਨਾਵਾਂ ਵਿਚ ਨਵੇਂ-ਨਵੇਂ ਤੇ ਅਨੋਖੇ-ਅਨੋਖੇ ਰੰਗ ਦੇਖਣ ਨੂੰ ਮਿਲਦੇ ਹਨ, ਜੋ ਪਾਠਕਾਂ ਦੇ ਧੁਰ ਅੰਦਰ ਤੀਕਰ ਪਹੁੰਚ ਕੇ ਆਪਣਾ ਸ਼ੁੱਭ ਪ੍ਰਭਾਵ ਛੱਡਦੇ ਨੇ। ਕਾਵਿ-ਸ਼ਾਸਤਰ ਦੇ ਨਿਯਮਾਂ ਨੂੰ ਅਪਣਾਉਂਦਿਆਂ ਹੋਇਆ ਉਸ ਦੀ ਸ਼ਬਦ ਚੋਣ, ਸ਼ਬਦ ਜੜਤ ਅਤੇ ਸ਼ਬਦ ਅਰਥਾਂ ਦੀ ਸੂਝ ਵੀ ਕਾਬਿਲ-ਏ-ਤਰੀਫ਼ ਹੈ।
ਜਗਤ-ਪ੍ਰਸਿੱਧ ਉਰਦੂ ਤੇ ਪੰਜਾਬੀ ਦੇ ਸ਼ਾਇਰ ਜਨਾਬ ਸਰਦਾਰ ਪੰਛੀ ਦਾ ਕਹਿਣਾ ਹੈ ਕਿ ਹਰਭਜਨ ਧਰਨਾ ਤੇ ਮੇਰੀ  ਸਾਹਿਤਕ ਦੋਸਤੀ ਨੇ ਆਪਣੀ ਪੰਜਾਹਵੀਂ ਵਰ੍ਹੇਗੰਢ ਮਨਾ ਲਈ ਹੈ।
ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਪੈਂਦੇ ਪਿੰਡ ਮਲੀਆਂ ਕਲਾਂ ਵਿਖੇ ੨੭ ਅਗਸਤ, ੧੯੩੯ ਨੂੰ ਸਰਦਾਰ ਵਸਾਵਾ ਸਿੰਘ, ਜੋ ਆਜ਼ਾਦੀ ਦੀ ਲੜਾਈ ਦੇ ਘੁਲ਼ਾਟੀਏ ਸਨ, ਅਤੇ ਮਾਤਾ ਸ੍ਰੀਮਤੀ ਧੰਨਦੇਵੀ ਜੀ ਦੇ ਗ੍ਰਹਿ ਵਿਖੇ ਹਰਭਜਨ ਧਰਨਾ ਦਾ ਜਨਮ ਹੋਇਆ।  ਸੰਨ ੧੯੪੭ ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹ ਦੂਸਰੀ ਕਲਾਸ ਵਿਚ ਪੜ੍ਹਦੇ ਸਨ। 
ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ ਤੇ ਕਵੀ ਦਰਾਬਰ ਵੀ ਹੈਗਾ ਸੀ। ਹਰਭਜਨ ਧਰਨਾ ਦੇ ਮਨ ਵਿਚ ਸਾਹਿਤ ਦੀ ਐਸੀ ਚਿਣਗ ਫੂੱਟੀ ਕਿ ਉਹ ਵੀ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਤੇ ਕਵਿਤਾ ਸੁਣਾਏਗਾ ਅਤੇ ਵਾਹ-ਵਾਹ ਖੱਟੇਗਾ। ਉਸ ਨੇ ਐਸਾ ਹੀ ਕੀਤਾ। ਉਦੋਂ ਉਹ ਛੇਵੀਂ ਵਿਚ ਪੜ੍ਹਦਾ ਸੀ। ਸੰਨ ੧੯੫੬-੫੭ ਵਿੱਚ ਪਹਿਲੀ ਵਾਰ ਬੈਂਤ ਵਿੱਚ ਕਵਿਤਾ ਲਿਖੀ, ਸੁਣਾਈ ਤੇ ਉਸ ਨੂੰ ਦਸ ਰੁਪਏ ਦਾ ਇਨਾਮ ਵੀ ਮਿਲਿਆ ਸੀ। 
ਅੱਠਵੀਂ ਵਿਚ ਪੜ੍ਹਦਿਆਂ ਹੀ ਮਾਂ ਦੀ ਗੂੜ੍ਹੀ ਛਾਂ ਸਿਰ ਤੋਂ ਹਮੇਸ਼ਾ ਲਈ ਉੱਠ ਗਈ।  ਛੋਟੀ ਉਮਰੇ ਹੀ ਬਹੁਤ ਸਾਰੀਆਂ ਤੰਗੀਆਂ-ਤੁਰਸ਼ੀਆਂ ਚੋਂ ਗੁਜਰਨਾ ਪਿਆ।  ਇਹ ਵੀ ਵਰਨਣਯੋਗ ਹੈ ਕਿ ਉਸ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਸੋਸਾਇਟੀ ਵਿਖੇ ੬ ਸਾਲ ਪ੍ਰੈਸ ਦੀ ਨੌਕਰੀ ਕੀਤੀ। ਇੱਥੇ ਹੀ ਚਮਨ ਲਾਲ ਸ਼ੁਗਲ ਅਤੇ ਸ. ਸੋਹਣ ਸਿੰਘ ਸੀਤਲ ਦੀਆਂ ਪੁਸਤਕਾਂ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਤੇ ੧੯੬੦ ਵਿਚ ਪੰਜਾਬੀ ਸੂਬੇ ਦੀ ਖਾਤਿਰ ਗ੍ਰਿਫਤਾਰੀ ਵੀ ਦਿੱਤੀ।
੧੯੬੨ ਵਿਚ ਕਰਨਾਲ ਚਲੇ ਗਏ। ਪ੍ਰੈਸ ਦੀ ਨੌਕਰੀ ਕਰਦਿਆਂ ਹੀ ਗਿਆਨੀ ਸ਼ਰੂ ਕਰ ਦਿੱਤੀ, ਪਰ ਸਫਲ ਨਾ ਹੋਏ। ਪੰਜ ਹਜ਼ਾਰ ਦਾ ਸਰਕਾਰੀ ਕਰਜ਼ਾ ਲੈ ਕੇ ਆਪਣੀ ਪ੍ਰੈਸ ਲਗਾ ਲਈ।
ਧਰਨਾ ਜੀ ਦਾ ਉਘੇ ਗ਼ਜ਼ਲਕਾਰ ਭਗਤ ਸਿੰਘ ਭਗਤ ਨਾਲ ਨੀਲੋ ਖੇੜੀ ਵਿਖੇ ਮੇਲ ਹੋਇਆ ਅਤੇ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ਉਨ੍ਹਾਂ ਤੋਂ ਸੇਧ ਲਈ। 
ਸੰਨ ੧੯੮੪ ਦੇ ਦੰਗਾਂ-ਫਸਾਦ ਕਰਨਾਲ ਵਿੱਚ ਅੱਖੀਂ ਦੇਖੇ ਤੇ ਨਤੀਜੇ ਵਜੋਂ ੧੯੮੫ ਵਿਚ ਉਹ ਲੁਧਿਆਣੇ ਆ ਗਏ। ਇੱਥੇ ਹੀ ਉਸਤਾਦ ਗ਼ਜ਼ਲਕਾਰ ਅਜਾਇਬ ਚਿੱਤਰਕਾਰ, ਸਰਦਾਰ ਪੰਛੀ, ਇੰਦਰਜੀਤ ਹਸਨਪੁਰੀ, ਆਦਿ ਨਾਲ ਉਨ੍ਹਾਂ ਦਾ ਰਾਬਤਾ ਜੁੜ ਗਿਆ। ਕਾਰੋਬਾਰ ਸ਼ੁਰੂ ਕਰਨ ਲਈ ਪੱਚੀ ਹਜ਼ਾਰ ਸਰਕਾਰੀ ਗਰਾਂਟ ਮਿਲਣ 'ਤੇ ਉਨ੍ਹਾਂ ਪ੍ਰੈਸ ਦਾ ਕੰਮ ਸ਼ੁਰੂ ਕਰ ਲਿਆ।  ਮਾਂ-ਬੋਲੀ ਦੀਆਂ ੩੭ ਸਾਹਿਤਕ ਕਿਤਾਬਾਂ ਵੀ ਛਾਪੀਆਂ ਹਨ।
ਭਾਵੇਂ ਧਰਨਾ ਜੀ ਦੀ ਸਾਹਿਤ ਸਿਰਜਣਾ ਦੀ ਗਤੀ ਕੁਝ ਮਧਮ ਰਹੀ ਹੈ, ਪਰ ਉਸ ਨੇ ਜੋ ਵੀ ਲਿਖਿਆ ਹੈ ਪਿੰਗਲ ਤੇ ਅਰੂਜ਼ ਮੁਤਾਬਿਕ ਹੀ। ਉਸ ਨੇ ਤਿੰਨ ਕਿਤਾਬਾਂ ਦੀ ਸਿਰਜਣਾ ਕਰਕੇ, ਖ਼ਾਸ ਕਰਕੇ ਗ਼ਜ਼ਲ ਸਾਹਿਤ ਵਿਚ ਵੱਡਾ ਯੋਗਦਾਨ ਪਾਇਆ ਹੈ। ਪਹਿਲੀ ਕਿਤਾਬ 'ਨਿੱਕੇ-ਨਿੱਕੇ ਸੂਰਜ' (੧੯੯੨), ਦੂਸਰੀ 'ਉਦਾਸ ਨਾ ਹੋ' (੨੦੦੭) ਤੇ ਤੀਜੀ 'ਦੀਵੇ ਬਾਲ ਦਿਓ' (੨੦੧੨)। ਇਸ ਦੇ ਇਲਾਵਾ 'ਵਧਦੇ ਕਦਮ' (੧੯੬੪) ਸੰਪਾਦਿਤ ਕੀਤੀ ਅਤੇ 'ਸੁਮੇਲ ਪੱਤ੍ਰਿਕਾ' (ਦੋ-ਮਾਸਿਕ) ਕਰਨਾਲ ਤੋਂ ਪ੍ਰਕਾਸ਼ਿਤ ਕਰਵਾਏ ਸਨ। 
ਪੰਜਾਬੀ ਗ਼ਜ਼ਲ ਮੰਚ ਪੰਜਾਬ, ਫਿਲੌਰ ਵੱਲੋਂ ਉਘੇ ਗ਼ਜ਼ਲਕਾਰ ਰਣਧੀਰ ਸਿੰਘ ਚੰੰਦ ਦੀ ੧੯੮੮-੮੯ ਵਿੱਚ ਜਨਰਲ ਸਕੱਤਰ ਵਜੋਂ ਚੋਣ ਹੋਈ ਤਾਂ ਉਸ ਸਮੇਂ ਧਰਨਾ ਜੀ ਵੀ ਇਸ ਮੰਚ ਦੇ ਮੈਂਬਰ ਬਣ ਗਏ। ਪਰ, ੧੯੯੨ 'ਚ  ਚੰਦ ਜੀ ਅਕਾਲ ਚਲਾਣਾ ਕਰ ਗਏ ਤਾਂ ਕੋਈ ਵੀ ਸ਼ਖ਼ਸ਼ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਨਹੀਂ ਸੀ। ੧੯੯੨ ਵਿਚ ਹਰਭਜਨ ਧਰਨਾ ਨੇ ਕਨਵੀਨਰ ਵਜੋਂ ਕੰਮ ਸੰਭਾਲ ਲਿਆ। ਤਿੰਨ-ਚਾਰ ਮਹੀਨਿਆਂ ਬਾਅਦ ਵੋਟਾਂ ਪਈਆਂ ਤਾਂ ਧਰਨਾ ਜੀ ਦੀ ਜਨਰਲ ਸਕੱਤਰ ਵਜੋਂ ਚੋਣ ਕੀਤੀ ਗਈ। ੧੯੯੩-੯੪ ਅਤੇ ੨੦੦੫ ਵਿੱਚ ਵੀ ਉਹਨਾਂ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ੨੦੦੭ ਵਿਚ ਗ਼ਜ਼ਲ ਮੰਚ ਦੇ ਮੀਤ ਪ੍ਰਧਾਨ ਬਣੇ। ਇਸ ਦੇ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਹਨ। ਉਨ੍ਹਾਂ ਨੇ ੧੯੬੪ ਤੋਂ ੬੬ ਤੱਕ ਪੰਜਾਬੀ ਸਾਹਿਤ ਸਭਾ ਕਰਨਾਲ ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈ।  ਹੋਰ ਵੀ ਕਈ ਸਮਾਜਿਕ ਤੇ ਟਰੇਡ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਲੋਕਾਈ ਨੂੰ ਸੇਧ ਦਿੰਦੇ ਰਹੇ। ਉਨ੍ਹਾਂ ਨੂੰ ਕਈ ਮਾਣ-ਸਨਮਾਨ ਵੀ ਮਿਲੇ ਹਨ।
ਪਰਿਵਾਰਕ ਫੁਲਵਾੜੀ 'ਚ ਤਿੰਨ ਲੜਕੇ ਤੇ ਲੜਕੀ ਦੀ ਪਰਮਾਤਮਾ ਵੱਲੋਂ ਬਖਸ਼ਿਸ਼ ਹੋਈ। ਤਿੰਨੇ ਲੜਕੇ ਹੀ ਆਪੋ-ਆਪਣੀ ਪ੍ਰੈਸ ਚਲਾ ਕੇ ਲੋਕਾਈ ਦੇ ਨਾਲ-ਨਾਲ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਹਨ। 
ਕਈ ਮੈਗਜ਼ੀਨਾਂ, ਪੱਤਰਕਾਵਾਂ ਤੇ ਸੰਪਾਦਿਤ ਕੀਤੀਆਂ ਪੁਸਤਕਾਂ ਵਿਚ ਵੀ ਉਨ੍ਹਾਂ ਦੀਆਂ ਰਚਨਾਵਾਂ ਛਪਦੀਆਂ ਰਹੀਆਂ ਹਨ। ਦੁਖਦਾਈ ਖ਼ਬਰ ਇਹ ਹੈ ਕਿ ਸ਼ੂਗਰ ਵਧਣ ਦੇ ਕਾਰਣ ਹੀ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ, ਪਰ ਧਰਨਾ ਜੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਆਪਣੀ ਸਾਹਿਤਕ ਹੱਟੀ ਆਪਣੇ ਹੱਥੀਂ ਸੰਭਾਲ ਲਈ। 
ਸ਼ਾਇਰ ਦੀ ਸਾਰੀ ਸ਼ਾਇਰੀ ਹੀ ਪ੍ਰਤੀਕਾਂ, ਬਿੰਬਾਂ ਤੇ ਅੰਲਕਾਰਾਂ ਨਾਲ ਸ਼ਿੰਗਾਰੀ ਹੋਈ ਹੈ। ਕਦੇ ਨਾਰੀ ਦੀ ਵੇਦਨਾ, ਸੰਵੇਦਨਾ ਦੀ ਬਾਤ ਪਾਉਂਦਾ ਹੈ, ਕਦੇ ਪਰਿਵਾਰਕ ਰਿਸ਼ਤਿਆਂ ਦੀ। ਕਦੇ ਕਾਲੇ ਧਨ ਦੀ, ਕਦੇ ਦੂਸ਼ਿਤ ਹੋ ਵਾਤਾਵਰਣ ਦੀ। ਉਹ ਵਿਭਿੰਨ ਵਿਸ਼ਿਆਂ 'ਤੇ ਰਚਨਾਵਾਂ ਸਿਰਜਦਾ ਹੋਇਆ, ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦੀ ਗੱਲ ਹੀ ਨਹੀਂ ਕਰਦਾ, ਸਗੋਂ ਚੁਗਿਰਦੇ ਪ੍ਰਤੀ ਵੀ ਪੂਰਾ ਚੇਤੰਨ ਹੈ। ਪਾਠਕਾਂ ਦੇ ਸੁਹਜ-ਸੁਆਦ ਦੇ ਨਾਲ-ਨਾਲ, ਬੌਧਕ ਬੁੱਧੀ ਦਾ ਘਰ ਵੀ ਭਰਿਆ ਹੈ। ਆਓ ਦੇਖਦੇ ਹਾਂ, ਉਨ੍ਹਾਂ ਦੀ ਆਖ਼ਿਰੀ ਪੁਸਤਕ 'ਦੀਵੇ ਬਾਲ ਦਿਓ' ਦੇ ਪੰਨਾ ੫੪ 'ਤੇ ਗ਼ਜ਼ਲ ਦਾ ਸ਼ਿਅਰ:
ਸਾਡੀਆਂ ਰੀਝਾਂ ਦਾ ਇਹ ਗੁਲਸ਼ਨ ਸੁਕਦਾ ਸੁਕਦਾ ਸੁਕ ਨਾ ਜਾਵੇ,
ਦਿਲ ਦੇ ਤਪਦੇ ਮਾਰੂਥਲ ਲਈ, ਵਹਿੰਦਾ ਇਕ ਦਰਿਆ ਮੰਗਦਾ ਹਾਂ।
ਹਰਭਜਨ ਧਰਨਾ ਨੇ ਲਗਭਗ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂਹਿਆ ਹੈ। ਉਸ ਦੀ ਸਿਰਜਣਾ ਦਾ ਮੁੱਖ ਵਿਸ਼ਾ ਮਾਨਵੀ ਸਰੋਕਾਰ ਸਥਾਪਿਤ ਕਰਕੇ ਨਿੱਗਰ ਸਮਾਜ ਦੀ ਸਥਾਪਨਾ ਕਰਨਾ ਹੈ। ਗ਼ਜ਼ਲ ਮੰਚ ਦੀ ਜੀਅ ਭਰ ਕੇ ਸੇਵਾ ਕਰਦਿਆਂ ਆਪਣੀ ਸੂਝ, ਸਿਆਣਪ ਤੇ ਸੁਹਿਰਦਤਾ ਦਾ ਸਬੂਤ ਦਿੱਤਾ ਹੈ, ਸਾਹਿਤ ਦੇ ਵੱਖ-ਵੱਖ ਰੰਗਾਂ ਨੂੰ ਰੂਪਮਾਨ ਕੀਤਾ ਹੈ। ਇਸ ਲਈ ਸ਼ਾਇਰ ਨੂੰ ਮੁਬਾਰਕਵਾਦ ਦਿੰਦਾ ਹੋਇਆ ਉਨ੍ਹਾਂ ਦੀ ਸਿਹਤਯਾਬੀ ਲਈ ਕਾਮਨਾ ਕਰਦਾ ਹਾਂ।  ਮੇਰੇ ਵੱਲੋਂ ਇਹ ਸਤਰਾਂ: 
ਮਿਲਦੀ ਹੈ  ਮੰਜ਼ਿਲ  ਉਨ੍ਹਾਂ ਨੂੰ, ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੋਵੇ।
'ਕੱਲੇ ਖੰਭ ਕਦੇ ਨਾ ਕੰਮ ਆਵਣ, ਹੌਸਲਿਆਂ ਨਾਲ ਹੀ  ਉਡਾਣ ਹੋਵੇ।

www.punjabimaa.com/punjabimaa/ArticleDetail.aspx?ArticleID=638
Add a comment...

Post has attachment
ਆ ਸਖੀਏ ਤੈਂਨੂੰ ਮੈਂ ਆਪਣੇ, ਪਿੰਡ ਦਾ ਹਾਲ ਸੁਣਾਵਾਂ।
ਜਿਹੜੇ ਪਿੰਡ ਤੂੰ ਵਿਚ ਪਰਦੇਸੋਂ, ਭੇਜੇਂ ਨਿੱਤ ਦੁਆਵਾਂ ।
ਨੇੜੇ ਲਗਦਾ ਸ਼ਹਿਰ ਸੀ ਜਿਹੜਾ, ਪਿੰਡ ਤੇਰੇ ਵੱਲ ਆਇਆ।

ਤੇਰਾ ਪਿੰਡ ਹੁਣ ਓਸ ਸ਼ਹਿਰ ਦਾ, ਬਣਿਆਂ ਏ ਸਰਮਾਇਆ।
ਪਿੰਡ ਤੇਰੇ ਦਾ ਸਖੀਏ ਹੁਣ ਤਾਂ , ਲੱਭਦਾ ਨਹੀਂ ਸਿਰਨਾਵਾਂ।
ਆ ਸਖੀਏ………

ਪਿੰਡ ਤੇਰੇ ਹੁਣ ਭਾਂ- ਭਾਂ ਕਰਦੇ, ਫਿਰਦੇ ਗਲੀ ਮੁਹੱਲੇ ।
ਘਰ ਦੇ ਮਾਲਕ ਕਿਤੇ ਨਾ ਦਿਸਦੇ, ਭਈਆਂ ਨੇ ਘਰ ਮੱਲੇ।
ਕਿਧਰੇ ਕਿਧਰੇ ਚਾਚਾ-ਤਾਇਆ, ਦਿਸਦਾ ਟਾਵਾਂ- ਟਾਵਾਂ ।
ਆ ਸਖੀਏ …………

ਪੰਜ ਦਰਿਆਵਾਂ ਦੀ ਧਰਤੀ ਨੂੰ, ਛੇਵਾਂ ਜ਼ਹਿਰ ਦਾ ਸਿੰਜੇ।
ਸ਼ੈਲ- ਸ਼ਬੀਲੇ ਗੱਭਰੂ ਸੀ ਜੋ, ਨਸ਼ਿਆਂ ਰਲ ਮਿਲ ਪਿੰਜੇ।
ਪਿੰਡ ਤੇਰੇ ਨੂੰ ਘੇਰ ਲਿਆ ਏ, ਬੁਰੀਆਂ ਬਿੱਝ ਬਲਾਵਾਂ।
ਆ ਸਖੀਏ…………

ਉਂਜ ਤਾਂ ਤੇਰੇ ਪਿੰਡ ਦੇ ਲੋਕਾਂ, ਕੀਤੀ ਬੜੀ ਤਰੱਕੀ।
ਲੋੜੋਂ ਜਿਆਦਾ ਲੈ- ਲੈ ਕਰਜ਼ੇ, ਉਹਨਾਂ ਗਰੀਬੀ ਢੱਕੀ।
ਮੋਟਰ ਸਾਈਕਲ ਕਾਰਾਂ ਵਿਹੜੇ, ਦਿਸਣ ਨਾ ਮੱਝਾਂ ਗਾਵਾਂ।
ਆ ਸਖੀਏ…………

ਨਾ ਹੁਣ ਵਿਹੜੇ ਰੌਣਕ ਲਗਦੀ, ਨਾ ਕੋਈ ਗਾਉਣ ਬਿਠਾਏ।
ਨਾ ਹੁਣ ਜਾਏ ਵਿਆਹੀ ਦੇਹਲੀ, ਪੈਲੇਸ ਕੰਮ ਮੁਕਾਏ ।
ਪਿੰਡ ਤੇਰੇ 'ਤੇ ਪੈ ਗਿਆ ਗੂੜ੍ਹਾ, ਸ਼ਹਿਰਾਂ ਦਾ ਪਰਛਾਵਾਂ।
ਆ ਸਖੀਏ……………

ਪੁੱਠੇ- ਸਿੱਧੇ ਰਾਹੀਂ ਵੀਰੇ , ਤੁਰੇ ਵਹੀਰਾਂ ਘੱਤੇ ।
ਤੂੰ ਕੀ ਜਾਣੇ ਅੜੀਏ ਸਾਡੇ, ਵਿਕ ਗਏ ਸਾਰੇ ਖੱਤੇ।
ਆਲੀਸ਼ਾਨ ਘਰਾਂ ਨੂੰ ਤਾਲੇ, ਥਾਂ ਥਾਂ ਰੋਵਣ ਮਾਵਾਂ।
ਆ ਸਖੀਏ …………

ਨਾ ਹੁਣ ਤੀਆਂ ਸੋਹਵਣ ਏਥੇ, ਨਾ ਗਿੱਧੇ ਨਾ ਭੰਗੜੇ।
ਕੁੜੀਆਂ ਚਿੜੀਆਂ ਵੀ ਗੁੰਮ ਸੁੰਮ ਨੇ, ਹਾਸੇ ਹੋ ਗਏ ਲੰਗੜੇ।
'ਦੀਸ਼' ਨਾ ਕਿੱਕਰਾਂ ਟਾਹਲੀਆਂ ਬਚੀਆਂ, ਨਾ ਪਿੱਪਲਾਂ ਦੀਆਂ ਛਾਵਾਂ।
ਆ ਸਖੀਏ…………


http://www.punjabimaa.com/punjabimaa/ArticleDetail.aspx?ArticleID=617
Add a comment...

Post has attachment
ਉੱਤਮ ਵਿੱਦਿਆ ਲਈ ਕਿਹੜੀ ਭਾਸ਼ਾ ਮਾਧਿਅਮ ਹੋਵੇ :

"ਇਹ ਸਵੈ-ਸਿੱਧ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਵਧੀਆ ਮਾਧਿਅਮ ਉਸ ਦੀ ਮਾਤ ਭਾਸ਼ਾ ਹੈ। ਮਨੋਵਿਗਿਆਨਕ ਤੌਰ ਤੇ ਇਹ ਸਾਰਥਕੀ ਚਿੰਨ੍ਹਾਂ ਦੀ ਅਜਿਹੀ ਪ੍ਰਣਾਲੀ ਹੁੰਦੀ ਹੈ ਜੋ ਪ੍ਰਗਟਾਓ ਅਤੇ ਸਮਝ ਲਈ ਉਸਦੇ ਦਿਮਾਗ ਵਿਚ ਸਵੈਚਾਲੀ ਰੂਪ ਵਿਚ ਕੰਮ ਕਰਦੀ ਹੈ, ਸਮਾਜੀ ਤੌਰ ਤੇ ਜਿਸ ਜਨ-ਸਮੂਹ ਦੇ ਮੈਂਬਰਾਂ ਨਾਲ ਉਸ ਦਾ ਸਬੰਧ ਹੁੰਦਾ ਹੈ ਉਸ ਨਾਲ ਇਕਮਿਕ ਹੋਣ ਦਾ ਸਾਧਨ ਹੈ, ਸਿੱਖਿਆਵੀ ਤੌਰ ਤੇ ਉਹ ਮਾਤ ਭਾਸ਼ਾ ਰਾਹੀਂ ਇਕ ਅਣਜਾਣੇ ਭਾਸ਼ਾਈ ਮਾਧਿਅਮ ਨਾਲੋਂ ਤੇਜ਼ੀ ਨਾਲ ਸਿੱਖਦਾ ਹੈ।" (ਯੂਨੈਸਕੋ, 1953: 11)

"ਤਾਜ਼ਾ ਤਜ਼ਰਬਾ ਦੱਸਦਾ ਹੈ ਕਿ ਦੂਜੀ ਭਾਸ਼ਾ ਪੜ੍ਹਾਉਣ ਦਾ ਬਿਹਤਰ ਢੰਗ ਇਹੀ ਹੈ ਕਿ ਮਾਤ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਰੱਖਦੇ ਹੋਏ ਦੂਜੀ ਭਾਸ਼ਾ ਨੂੰ ਪਹਿਲਾਂ ਕੇਵਲ ਇਕ ਵਿਸ਼ੇ ਵਜੋਂ ਪੜ੍ਹਾਇਆ ਜਾਵੇ।" (ਯੂਨੈਸਕੋ 1968 : 691)

ਸਿੱਖਿਆ ਦੇ ਪਰਸੰਗ ਤੋਂ ਹੋਰ ਵੀ ਮਹੱਤਵਪੂਰਨ ਲੱਭਤ ਨਿਮਨ ਉਕਤੀ ਵਿਚ ਦਰਜ ਹੈ:

“Bokamla and Tlou (1977:45) report that in Ghana only 5 percent of all children who leave elementary school go on to secondary school. In Zaire, only 30 percent of the children who enter elementary school complete the first four grades. The authors attribute this to the inability to master the language of instruction.@ (Fasold, 1984:306)

ਅਤੇ ਨੈਤਿਕਤਾ ਦੇ ਪੱਖੋਂ ਵੀ :

“It must be obvious to all that the incomprehensible education is immoral : there can be no justification for assuming that the children will pick up the school language on their own.....@ (Spolsky, 1977:20)

ਸਭ ਤੋਂ ਮਹੱਤਵਪੂਰਨ ਉਕਤੀ ਹੇਠਲੀ ਹੈ:

“Children learn best when they are taught in their mother tongue, particularly in the early years. Experience in many countries shows that bilingual education, which combines instruction in the mother tongue with teaching in the dominant national language, can open educational and other opportunities. In the Philippines, students with proficiency in the two languages of the bilingual education policy (Tagalog and English) outperformed students who did not speak Tagalog at home. In Canada, students from the English-speaking majority in bilingual immersion programmes outperformed peers in traditional programmes of learning in the second language (French).
Add a comment...

Post has attachment
ਸਤਿਕਾਰ ਯੋਗ ਜੀਓ .. 

ਪੰਜਾਬੀ ਮਾਂ - ਅੰਕ ਅਪ੍ਰੈਲ 2013 ਪਰਕਾਸ਼ਿਤ ਹੋ ਗਿਆ ਹੈ ਜੀ। 

ਪੜ੍ਹਨ ਦੀ ਕ੍ਰਿਪਾਲਤਾ ਕਰਨੀ ।

www.PunjabiMaa.com
Photo
Add a comment...

Post has attachment
ਸੱਤ ਸਮੁੰਦਰੋਂ ਪਾਰ ਵੀ ਹੇਕਾਂ ਲਾਉਂਦੇ ਜੋ, 
ਜੁੱਗ-ਜੁੱਗ ਜਿਉਂਦੇ ਰਹਿਣ ਸਦਾ ਉਹ ਵੀਰ ਮੇਰੇ।

ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ, 
ਜਿਉਂਦੇ ਜੀਅ ਅਸੀਂ ਵਹਿਣ ਨੀਂ ਦਿੰਦੇ ਨੀਰ ਤੇਰੇ।

ਮਾਂ ਬੋਲੀ 'ਤੇ ਕਿਉਂ ਨਾ ਕੋਈ ਮਾਣ ਕਰੇ, 
ਪੁੱਤ ਕਾਹਦਾ ਜੋ ਮਾਂਵਾਂ ਦਾ ਅਪਮਾਣ ਕਰੇ।

ਮਾਂ ਬੋਲੀ ਤਾਂ ਮਿੱਠੀ ਮਾਂ ਦੇ ਸ਼ੀਰ ਜਿਹੀ, 
ਰੱਖ ਪਰਾਂ ਕੀ ਕਰਨੇ ਅਸੀਂ ਖਮੀਰ ਤੇਰੇ।

ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………………………………….।

ਪੀਰ ਪੈਗੰਬਰਾਂ, ਗੁਰੂਆਂ ਦੀ ਤੂੰ ਜਾਈ ਹੈਂ,
 ਸਭ ਧਰਮਾਂ, ਕੌਮਾਂ ਨੇ ਤੂੰ ਅਪਣਾਈ ਹੈਂ।

(ਮੈਨੂੰ) ਭਾਗਾਂ ਦੇ ਨਾਲ ਜਨਮ ਤੇਰੇ ਘਰ ਮਿਲਿਆ ਹੈ, 
ਮੈਂ ਹਿਕੜੀ ਲਾ ਰੱਖੇ ਸ਼ਬਦ ਅਮੀਰ ਤੇਰੇ।

ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………………………………….।


ਤੇਰੇ ਕਰਕੇ ਅਕਲ, ਸਮਝ ਕੁਝ ਆਈ ਹੈ, 
ਤੇਰੇ ਬਲ ਕਰਕੇ ਹੀ ਕਰੀ ਪੜ੍ਹਾਈ ਹੈ।

ਤੇਰੇ ਨਾਲ਼ ਹੀ ਪੰਜ-ਆਬਾਂ ਦੇ ਮਾਲਕ ਹਾਂ, 
ਤੈਨੂੰ ਭੁੱਲ ਕੇ ਲੱਗਣ ਪੁੱਤ ਫਕੀਰ ਤੇਰੇ।

ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………………………………….।


ਰਹਿੰਦੀ ਦੁਨੀਆਂ ਤੀਕਰ ਗੂੰਜਾਂ ਪੈਣਗੀਆਂ, 
ਮਾਂ ਬੋਲੀ ਵਿਚ ਲੋਰੀਆਂ ਮਿਲਦੀਆਂ ਰਹਿਣਗੀਆਂ।

ਅਸੀਂ ਨੈੱਟ ਰਾਹੀਂ ਤੈਨੂੰ ਅੰਬਰਾਂ ਤੱਕ ਪੁਚਾਇਆ ਹੈ, 
ਹੁਣ ਕਿਹੜਾ ਭੜੂਆ ਮਾਰੂ ਸੀਨੇ ਤੀਰ ਤੇਰੇ।

ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………………………………….।

http://www.punjabimaa.com/punjabimaa/ArticleDetail.aspx?ArticleID=616
Add a comment...
Wait while more posts are being loaded