Profile cover photo
Profile photo
Punjabi Maa Boli
84 followers
84 followers
About
Posts

ਮੈਂ ਭੁਲਾਵਾਂ ਬੜਾ ਬੇਰੁਖ਼ੀ ਉਸਦੀ,
ਜੇ ਉਹ ਮੁੜ ਮੁੜ ਸਤਾਏ, ਤਾਂ ਮੈਂ ਕੀ ਕਰਾਂ?
ਚਾਨਣੀ ਰਾਤ ਵਿਚ ਪੌਣਾਂ ਦੇ ਗੀਤ ਸੁਣ,
ਯਾਦ ਜੇ ਉਹਦੀ ਸਤਾਵੇ, ਤਾਂ ਮੈਂ ਕੀ ਕਰਾਂ?

ਮੈਂ ਤਾਂ ਗੀਤਾਂ ਦੀ ਦੁਨੀਆਂ ਤੋਂ ਰਹਿਨਾ ਪਰੇ,
ਪਰ ਮੇਰੇ ਜ਼ਖ਼ਮ ਸੁੱਕ ਕੇ ਨੇ ਹੁੰਦੇ ਹਰੇ।
ਜੇ ਕੋਈ ਚੰਚਲ ਅਦਾ ਕੋਲ ਕੰਨਾਂ ਦੇ ਆ,
ਪਈ ਗੁਣਗੁਣਾਵੇ, ਤਾਂ ਮੈਂ ਕੀ ਕਰਾਂ?

ਮੈਂ ਤਾਂ ਕੰਨਾਂ ਨੂੰ ਹੱਥ ਲਾ ਲਏ ਪੀਣ ਤੋਂ,
ਬੜਾ ਤੰਗ ਆ ਗਿਆ ਮੈਂ ਇਸ ਜੀਣ ਤੋਂ।
ਜੇ ਕੋਈ ਸਾਕੀ ਅਗਰ ਜਾਮ ਨੈਣਾਂ ਦੇ ਭਰ,
ਮੇਰੇ ਬੁੱਲ੍ਹਾਂ ਨੂੰ ਲਾਵੇ, ਤਾਂ ਮੈਂ ਕੀ ਕਰਾਂ?

ਮੇਰੇ ਸੁਪਨੇ ਝੁਲਸ ਕੇ ਤਬਾਹ ਹੋ ਗਏ,
ਮੇਰੇ ਅਰਮਾਨ ਸੜ ਕੇ ਸੁਆਹ ਹੋ ਗਏ।
ਜੇ ਕੋਈ ਚੁਨੀਂ ਹਿਲਾ ਦੇਵੇ ਠੰਡੀ ਹਵਾ,
ਬੁਝੇ ਭਾਂਬੜ ਮਚਾਵੇ, ਤਾਂ ਮੈਂ ਕੀ ਕਰਾਂ?

ਮੈਂ ਤਾਂ ਉਸਦੀ ਗਲੀ ਵਲ ਜਾਂਦਾ ਨਹੀਂ,
ਕੂਚੇ ਉਸ ਦੇ ਪੈਰ ਪਾਉਂਦਾ ਨਹੀਂ।
ਪਰ ਕਿਸੇ ਮੌਜ ਤੋਂ, ਹੋਸ਼ ਦੀ ਥੋੜ ਤੋਂ
ਜੇ ਕੋਈ ਰਾਹ ਭੁੱਲ ਜਾਵੇ, ਤਾਂ ਮੈਂ ਕੀ ਕਰਾਂ?

--ਕਰਤਾਰ ਸਿੰਘ ਬਲੱਗਣ 
(ਗ਼ੈਰਹਾਜ਼ਰ ਕਲਮ)
Add a comment...

Post has attachment
ਰਹੇਗਾ ਸੰਗੀਤ ਰਾਗੀ ਢਾਡੀ ਜੀਉਂਦੇ ਰਹਿਣਗੇ
ਲੋਕ ਗੀਤਾਂ ਨਾਲ ਦਾਦਾ ਦਾਦੀ ਜੀਉਂਦੇ ਰਹਿਣਗੇ
ਦਿੰਦੇ ਰਹੋ ਭਰ ਭਰ ਮੁੱਠੀਆਂ ਪਿਆਰੇ ਇਹਨੂੰ
ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜੀਉਂਦੇ ਰਹਿਣਗੇ .

http://punjabimaaboli.com/
Add a comment...

Post has attachment
ਜਦ ਆਪਣਾ ਹੋਵੇ ਦੁਸ਼ਮਣਾ ਨਾਲ , ਬੰਦਾ ਜਿੱਤੀ ਬਾਜੀ ਹਰ ਜਾਂਦਾ,
ਕੋਈ ਯਾਰ ਧੋਖਾ ਦੇ ਜਾਵੇ , ਬੰਦਾ ਹੱਸ ਹੱਸ ਕੇ ਉਹ ਵੀ ਜਰ ਜਾਂਦਾ ,
ਡਿੱਗ ਜਾਂਦਾ ਕਚਾ ਕੋਠਾ ਉਹ ਛੇਤੀ , ਜਿਸ ਤੇ ਪਾਣੀ ਮੀਹ ਦਾ ਖੜ ਜਾਂਦਾ ,
ਪਰ ਜੇ ਰੱਬ ਰੁੱਸ ਜਾਵੇ,ਬੰਦਾ ਜਿਓੰਦੇ ਜੀਅ ਹੈ ਮਰ ਜਾਂਦਾ
Add a comment...

Post has attachment
ਬੱਚਿਆਂ ਨੂੰ ਵੀ ਰੱਖਦੇ ਲੋਕੀਂ ਦੂਰ ਪੰਜਾਬੀ ਤੋਂ,
ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ..
ਮਿਲੇ ਤਰੱਕੀ ਮਾਂ-ਬੋਲੀ ਹੁਣ ਰੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ......................
Add a comment...

Post has attachment
ਬਾਪੂ ਕਰਦਾ ਹੈ ਗਲਾਂ ,ਫੋਟੋ ਅੱਗੇ ਧਰ ਕੇ ,
ਡਿਗਦੇ ਅਖੀਆਂ ਚੋਂ ਹੰਝੂੰ, ਟਿੱਪ ਟਿੱਪ ਕਰ ਕੇ ,
ਕੀ ਖਟਿਆ ਭਗਤ ਸਿੰਘਾਂ ਦੇਸ਼ ਲਈ ਮਰ ਕੇ ,
ਤੁਸੀਂ ਹੋ ਗਏ ਸ਼ਹੀਦ ,ਅਜਾਦੀ ਲਭਦੇ ,
ਹੁਣ ਭੁਲ ਗਏ ਨੇ ਚੇਤੇ ਮਨਾਂ ਵਿਚੋਂ ਸਭ ਦੇ ,
ਦੇਸ਼ ਅੱਜ ਫੇਰ ਹੈ ਗੁਲਾਮ ਹੋ ਗਿਆ ,
ਗਰੀਬ ਕੌਡੀਆਂ ਦੇ ਭਾ ਹੈ ਨਿਲਾਮ ਹੋ ਗਿਆ ,
ਪਹਿਲਾਂ ਰਹੇ ਸਾਨੂੰ ਅੰਗਰੇਜ ਲੁਟਦੇ ,

ਹੁਣ ਸੰਨ੍ਹ ਸਾਨੂੰ ਆਪਣੇ ਹੀ ਲਾਈ ਜਾਂਦੇ ਨੇ ,
ਬੇਈਮਾਨੀ ਭਰੀ ਦਿਲਾਂ ਵਿਚ ਸਭ ਦੇ ,
ਲਗਦਾ ਏ ਦਾਆ ਜੀਹਦਾ ਲਾਈ ਜਾਂਦੇ ਨੇ ,
ਕੁਖ ਵਿਚ ਮਾਰੀ ਜਾਂਦੇ ਧੀਆਂ ਸਾਰੀਆਂ ,
ਕੁਝ ਸੜੀ ਜਾਣ ਦਾਜ ਲਈ ਵਿਚਾਰੀਆਂ,
ਮੰਦਾ ਹਾਲ ਹੋਇਆ ਖੇਤੀ ਵਿਚ ਜੱਟ ਦਾ ,
ਗਭਰੂ ਸ਼ੋਕੀਨਾਂ ਨੂੰ ਨਸ਼ਿਆਂ ਨੇ ਪੱਟ ਤਾ ,
ਬਜੁਰਗਾਂ ਨੂੰ ਘਰ ਵਿਚੋਂ ਧੱਕੇ ਪੈਂਦੇ ਨੇ ,
ਓਹ ਸੜਕਾਂ ਤੇ ਰੁਲਦੇ ,
ਪੁੱਤ ਨੂੰਹ ਕੋਠੀਆਂ ‘ਚ ਰਹਿੰਦੇ ਨੇ ,
ਇਕ ਵਾਰੀ ਇਥੇ ਜਰਾ ਵੇਖ ਆਣ ਕੇ,
ਹੋਇਆ ਕਿਹਨਾਂ ਲਈ ਸ਼ਹੀਦ,
ਹੋਊ ਦੁਖ ਜਾਣ ਕੇ ,

ਰਖ ਹਿੱਕ ਉੱਤੇ ਫੋਟੋ ,
ਬਾਪੂ ਵੀ ਸੋਂ ਗਿਆ ਲੰਮੀ ਤਾਣ ਕੇ !!
Add a comment...

Post has attachment
ਤੈਨੂੰ ਫੁਰਸਤ ਨਾ ਮਿਲੀ ਪੜਨ ਦੀ ਕਦੇ...
ਤੇਰੇ ਸ਼ਹਿਰ ਵਿਚ ਵਿਕਦੇ ਰਹੇ ਕਿਤਾਬ ਦੀ ਤਰਾਂ...
TENU FURSAT NA MILI PARHN DI KADE...
TERE SHAHER WICH VIKDE RAHE KITAAB DI TRA...
Add a comment...

Post has attachment
ਹਿੰਮਤ ਨਾ ਹਾਰੋ,ਰੱਬ ਨੂੰ ਨਾ ਵਿਸਾਰੋ,
ਹੱਸਦੇ ਮੁਸੱਕੁਰਾਂਦੇ ਹੋਏ ਜਿੰਦਗੀ ਗੁਜਾਰੋ;
ਮੁਸ਼ਕਿਲਾਂ,ਦੁੱਖਾਂ ਦਾ ਕਰਨਾ ਹੈ ਖਾਤਮਾ,
ਹਮੇਸ਼ਾਂ ਕਹੰਦੇ ਰਹੋ ਤੇਰਾ ਸ਼ੁਕਰ ਹੈ ਪਰਮਾਤਮਾ ||
Add a comment...

Post has attachment
ਜਦੋਂ ਮੈਂ ਸਕੂਲੇ ਪੜਦਾ ਹੁੰਦਾ ਸੀ ਤਾਂ ਓਦੋਂ ੨੦ ਪੈਸੇ ਫੀਸ ਹੁੰਦੀ ਸੀ ਤੇ ਓਦੋਂ ਇਸਨੂੰ ਫੀਸ ਨਾਲ ਚੰਦਾ ਕਹੰਦੇ ਹੁੰਦੇ ਸੀ !
Jadon main schoole janda hunda si tan odon 20 paise fees hundi si, te odon fees nai chanda kehnde hunde si.

ਦੁੱਕੀਆਂ ਦਾ ਗਿਆ ਜਮਾਨਾ
ਚੱਲੇ ਨੋਟ ਹਜ਼ਾਰ ਦਾ,
ਮਹਿੰਗਾਈ ਕਢ ਦਿੱਤਾ ਦਿਵਾਲਾ
ਸਾਰੇ ਸੰਸਾਰ ਦਾ...
Photo
Add a comment...

Post has attachment
ਪੰਜਾਬੀ ਮਾਂ ਬੋਲੀ ਇਕ ਗੈਰ ਸਰਕਾਰੀ ਅਤੇ ਗੈਰ ਮੁਨਾਫ਼ਾ ਸੰਗਠਨ ਹੈ ਜਿਸ ਦਾ ਮੰਤਵ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨਾ ਹੈ | ਇਸ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸੰਬੰਧ ਨਈ ਹੈ | ਸੋ ਇਥੇ ਹਰ ਗੱਲ ਚੋਂ ਸਿਰਫ ਪੰਜਾਬੀ ਤੇ ਪੰਜਾਬੀਅਤ ਦੀ ਮਹਿਕ ਆਉਣੀ ਚਾਹੀਦੀ ਹੈ | ਸਮੂਹ ਪਾਠਕਾਂ ਤੇ ਲੇਖਕਾਂ ਨੂੰ ਬੇਨਤੀ ਹੈ ਕੇ ਕੇਵਲ ਆਪਣੀਆਂ ਹੀ ਰਚਨਾਵਾਂ ਲਿਖੋ , ਦੂਸਰਿਆਂ ਦੀਆਂ ਰਚਨਾਵਾਂ ਚੋਰੀ ਕਰ ਕੇ ਆਪਨੇ ਨਾਂ ਹੇਠ ਸਾਂਝੀਆਂ ਕਰਨਾ ਕਨੂੰਨ ਤੇ ਇਨਸਾਨੀਅਤ ਦੋਵਾਂ ਦੀ ਨਜ਼ਰ ਵਿਚ ਗੁਨਾਹ ਹੈ | ਜੇਕਰ ਤੁਸੀਂ ਕਿਸੇ ਦੀ ਰਚਨਾ ਪਸੰਦ ਕਰਦੇ ਹੋ ਅਤੇ ਉਸਨੂੰ ਸਬ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਉਸ ਰਚਨਾ ਦੇ ਲੇਖਕ ਤੋਂ ਆਗਿਆ ਲੇਣਾ ਜ਼ਰੂਰੀ ਹੈ ਜਾਂ ਫਿਰ ਉਸ ਰਚਨਾ ਦੇ ਹੇਠਾਂ ਉਸ ਦੇ ਲੇਖਕ ਦਾ ਨਾਮ ਤੇ ਲਿੰਕ ਜਰੂਰ ਦਵੋ ਜਿਥੋਂ ਤੁਸੀਂ ਰਚਨਾ ਨੂੰ ਨਕਲ ਕੀਤੀ ਹੈ |

ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦਾ ਇਕ ਨਿਮਾਣਾ ਜੇਹਾ ਯਤਨ ਹੈ | ਇਹ ਵੇਬਸਾਇਟ ਦੁਨੀਆਂ ਭਰ ਵਿਚ ਵਸਦੇ ਪੰਜਾਬੀ ਨੂ ਪਿਆਰ ਕਰਨ ਵਾਲੀਆਂ ਦੀ ਸਾਂਝੀ ਵੇਬਸਾਇਟ ਹੈ | ਤੁਸੀਂ ਏਸ ਵੇਬਸਾਇਟ ਤੇ ਰਜਿਸਟਰ ਕਰ ਸਕਦੇ ਹੋ ਅਤੇ ਏਸ ਬਿਲਕੁਲ ਹੀ ਮੁਫਤ ਸੇਵਾ ਹੈ, ਪੰਜਾਬੀ ਮਾਂ ਬੋਲੀ ਦੇ ਸਾਰੇ ਪੰਨਿਆਂ ਨੂੰ ਫਰੋਲੋ , ਇਸਨੂੰ ਪਸੰਦ ਕਰੋ , ਸਬ ਨਾਲ ਸਾਂਝਾ ਕਰੋ, ਮੈਂਬਰ ਬਣੋ , ਟਿਪਣੀਆਂ ਕਰੋ, ਆਪਣੀਆਂ ਰਚਨਾਵਾਂ ਸਾਂਝੀਆਂ ਕਰੋ ਅਤੇ ਆਪਣੀ ਪ੍ਰਤੀਕਿਰਆ ਅਤੇ ਰਾਏ ਸਾਡੇ ਨਾਲ ਸਾਂਝੀ ਕਰੋ |


Tools
ਪੰਜਾਬੀ ਟਾਈਪਿੰਗ ਪੈਡ http://punjabimaaboli.com/?page_id=1657
ਪੰਜਾਬੀ ਗੂਗਲ ਖੋਜ http://punjabimaaboli.com/?page_id=3085
ਪੰਜਾਬੀ ਸਕ੍ਰੀਨ ਕੀ-ਬੋਰਡ http://punjabimaaboli.com/?page_id=1702
ਪੰਜਾਬੀ ਸ਼ਬਦਕੋਸ਼ http://punjabimaaboli.com/?page_id=1699
ਪੰਜਾਬੀ ਫੋਂਟਸ http://punjabimaaboli.com/?page_id=1700
Add a comment...
Wait while more posts are being loaded