Profile cover photo
Profile photo
Punjabi University
207 followers
207 followers
About
Punjabi University's posts

Post has attachment
PhotoPhotoPhotoPhotoPhoto
13 Photos - View album

Post has attachment
ਪੰਜਾਬੀ ਦੀ ਵੱਧ ਤੋਂ ਵੱਧ ਸਮੱਗਰੀ ਦਾ ਵਿਸ਼ਵ ਪੱਧਰ 'ਤੇ ਫੈਲਾਅ ਕਰਨਾ ਯੂਨੀਵਰਸਿਟੀ ਦਾ ਮੁੱਖ ਮੰਤਵ : ਵਾਈਸ ਚਾਂਸਲਰ
 ਪਟਿਆਲਾ - ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਅੱਜ ਇਥੇ ਆਖਿਆ ਕਿ ਇੰਟਰਨੈੱਟ 'ਤੇ ਉਪਲੱਬਧ ਸਮੱਗਰੀ ਦੀ ਅਕਾਦਮਿਕ ਭਰੋਸੇਯੋਗਤਾ ਬਰਕਰਾਰ ਰੱਖਣ ਅਤੇ ਪੰਜਾਬੀ ਜ਼ੁਬਾਨ ਵਿਚ ਵੱਧ ਤੋਂ ਵੱਧ ਸਮੱਗਰੀ ਮੁਹੱਈਆ ਕਰਵਾਉਣ ਲਈ ਯੂਨੀਵਰਸਿਟੀ ਵਲੋਂ ਆਨਲਾਈਨ ਵਿਸ਼ਵਕੋਸ਼ ਦਾ ਇਕ ਵਿਆਪਕ ਪ੍ਰਾਜੈਕਟ ਆਰੰਭਿਆ ਗਿਆ ਹੈ ਤੇ ਇਸ ਪੰਜਾਬੀ ਪੀਡੀਆ ਦੀ ਸਥਾਪਤੀ ਨਾਲ ਪੰਜਾਬੀ ਭਾਸ਼ਾ ਦੇ ਅੰਤਰਰਾਸ਼ਟਰੀ ਖੇਤਰ ਵਿਚ ਉਪਲੱਬਧ ਨਵੀਨਤਮ ਤਕਨੀਕਾਂ ਦੇ ਰਾਹ ਵਿਚ ਮੀਲ ਪੱਥਰ ਵਜੋਂ ਕੀਤੀ ਗਈ ਸ਼ੁਰੂਆਤ ਹੈ ਤੇ ਇਹ ਵਿਸ਼ਵਕੋਸ਼ ਪੰਜਾਬੀ ਦੇ ਵਿਕਾਸ ਲਈ ਨਵੇਂ ਦਿਸਹੱਦੇ ਪਾਰ ਕਰੇਗਾ। ਡਾ. ਜਸਪਾਲ ਸਿੰਘ ਅੱਜ ਇਥੇ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਚ ਆਯੋਜਿਤ ਇਕ ਵਿਸ਼ੇਸ਼ ਰਿਲੀਜ਼ ਸਮਾਗਮ ਮੌਕੇ ਬੋਲ ਰਹੇ ਸਨ। ਡਾ. ਜਸਪਾਲ ਸਿੰਘ ਨੇ ਆਖਿਆ ਕਿ ਇਹ ਵਿਸ਼ਵਕੋਸ਼ ਇੰਟਰਨੈੱਟ 'ਤੇ ਮੁਫਤ ਉਪਲੱਬਧ ਹੋਵੇਗਾ। ਇਸ ਵਿਚਲੀ ਸਮੱਗਰੀ ਇੰਦਰਾਜਾਂ ਦੇ ਰੂਪ ਵਿਚ ਹੋਣ ਕਾਰਨ ਇਸਨੂੰ ਗੂਗਲ ਸਰਚ ਇੰਜਣ ਰਾਹੀਂ ਵੀ ਲੱਭਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਦੀ ਵੱਧ ਤੋਂ ਵੱਧ ਸਮੱਗਰੀ ਦਾ ਵਿਸ਼ਵ ਪੱਧਰ 'ਤੇ ਫੈਲਾਅ ਕਰਨਾ ਯੂਨੀਵਰਸਿਟੀ ਦਾ ਮੁੱਖ ਮੰਤਵ ਹੈ। ਉਨ੍ਹਾਂ ਪੰਜਾਬੀ ਪੀਡੀਆ ਦੀ ਵੈੱਬਸਾਈਟ ਨੂੰ ਬਟਨ ਦਬਾ ਕੇ ਜਾਰੀ ਕੀਤਾ। ਇਸ ਮੌਕੇ ਪੰਜਾਬੀ ਪੀਡੀਆ ਪ੍ਰਾਜੈਕਟ ਦੇ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਨੇ ਕਿਹਾ ਕਿ ਇੰਟਰਨੈੱਟ 'ਤੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਗਿਆਨ-ਵਿਗਿਆਨ 'ਤੇ ਨਿਰਭਰ ਹੁੰਦੀ ਜਾ ਰਹੀ ਹੈ। ਇੰਟਰਨੈੱਟ 'ਤੇ ਉਪਲਬਧ ਗੈਰ-ਭਰੋਸੇਯੋਗ ਅਤੇ ਗੈਰ-ਪ੍ਰਵਾਨਿਤ ਸਮੱਗਰੀ ਨੌਜਵਾਨਾਂ ਨੂੰ ਗਲਤ ਜਾਣਕਾਰੀ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਪੀਡੀਆ ਪੰਜਾਬੀ ਪਾਠਕਾਂ ਨੂੰ ਹਰੇਕ ਖੇਤਰ ਦੀ ਭਰੋਸੇਯੋਗ ਸਮੱਗਰੀ ਮੁਹੱਈਆ ਕਰਵਾਏਗਾ। ਸ਼ੁਰੂਆਤ ਵੇਲੇ ਪੰਜਾਬੀ ਪੀਡੀਆ ਵਿਚ 72,614 ਇੰਦਰਾਜ ਸ਼ਾਮਲ ਹਨ। ਉਨ੍ਹਾਂ ਹੋਰ ਕਿਹਾ ਕਿ ਇਹ 'ਪੰਜਾਬੀ ਪੀਡੀਆ' ਵਿਸ਼ਵ ਭਰ ਵਿਚੋਂ ਪੰਜਾਬੀ ਭਾਸ਼ਾ ਨਾਲ ਸਬੰਧਤ ਇੰਟਰਨੈੱਟ 'ਤੇ ਪ੍ਰਾਪਤ ਪਹਿਲਾ ਵੱਡ-ਆਕਾਰੀ ਕੋਸ਼ ਹੋਵੇਗਾ ਜਿਸ ਨਾਲ ਖੇਤਰੀ ਭਾਸ਼ਾ ਵਿਚ ਹਰ ਖੇਤਰ ਦੇ ਖੋਜੀ, ਵਿਦਵਾਨ, ਵਿਦਿਆਰਥੀ ਹੀ ਨਹੀਂ ਸਗੋਂ ਆਮ ਜਗਿਆਸੂ ਵੀ ਇਸ ਤੋਂ ਲਾਭ ਉਠਾ ਸਕਣਗੇ। ਇਸ ਮੌਕੇ ਡਾ. ਰਾਜਵਿੰਦਰ ਸਿੰਘ ਨੇ ਵੀਡੀਓ ਪ੍ਰਸਤੁਤੀ ਰਾਹੀਂ ਪੰਜਾਬੀ ਪੀਡੀਆ ਵੈੱਬਸਾਈਟ www.punjabipedia.org ਨੂੰ ਵਰਤਣ ਬਾਰੇ ਜਾਣੂ ਕਰਵਾਇਆ। ਡਾ. ਜਸਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ।  ਇਸ ਮੌਕੇ ਡਾ. ਰਤਨ ਸਿੰਘ ਜੱਗੀ, ਡਾ. ਕੁਲਵੰਤ ਗਰੇਵਾਲ, ਡਾ. ਬਲਕਾਰ ਸਿੰਘ, ਡਾ. ਜਸਬੀਰ ਕੌਰ, ਡਾ. ਧਨਵੰਤ ਕੌਰ ਅਤੇ ਹੋਰ ਉੱਘੇ ਵਿਦਵਾਨਾਂ ਨੇ ਸਮਾਰੋਹ ਵਿਚ ਸ਼ਮੂਲੀਅਤ ਕੀਤੀ।

ਪਟਿਆਲਾ, 23 ਜਨਵਰੀ : ਇੰਟਰਨੈੱਟ ਦੀ ਦੁਨੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਸਮੇਤ ਹੋਰ ਗਿਆਨ ਵਿਗਿਆਨ ਨਾਲ ਸਬੰਧਤ ਸਮੱਗਰੀ ਪੰਜਾਬੀ ਭਾਸ਼ਾ ਵਿੱਚ ਆਨ ਲਾਈਨ ਪੰਜਾਬੀ ਵਿਸ਼ਵਕੋਸ਼ ’ਤੇ ਪ੍ਰਕਾਸ਼ਤ ਕੀਤੀ ਜਾ ਰਹੀ ਹੈ।
‘ਪੰਜਾਬੀ ਪੀਡੀਆ’ ਦੇ ਬੈਨਰ ਹੇਠ ਇਸ ਪ੍ਰਾਜੈਕਟ ਦੇ ਅੰਤਰਗਤ ਪੰਜਾਬੀ ਯੂਨੀਰਵਸਿਟੀ ਇਸ ਕਾਰਜ ਵਿੱਚ ਪਿਛਲੇ ਸਾਲ ਤੋਂ ਡਟੀ ਹੋਈ ਹੈ ਅਤੇ ਇਹ ਪ੍ਰਾਜੈਕਟ ਅਗਲੇ ਮਹੀਨੇ ਰਿਲੀਜ਼ ਕੀਤਾ ਜਾਣਾ ਹੈ, ਜਿਸ ਨਾਲ ਪੰਜਾਬੀ ਭਾਸ਼ਾ ਵਿੱਚ ਗਿਆਨ ਹਾਸਲ ਕਰਨਾ ਹੁਣ ਹਰ ਪੰਜਾਬੀ ਲਈ ਸੌਖਾ ਹੋਵੇਗਾ। ਇਹ ਕਾਰਜ ਵਿਕੀਪੀਡੀਆ ਦੀ ਤਰ੍ਹਾਂ ਹੀ ਪੰਜਾਬੀ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ  ਦੇਵੇਗਾ। ਇਸ ਪ੍ਰਾਜੈਕਟ ’ਤੇ ਹੁਣ ਤੱਕ ਪੰਜਾਹ ਹਜ਼ਾਰ ਤੋਂ ਵੱਧ ਇੰਦਰਾਜ਼ ਪਾ ਦਿੱਤੇ ਗਏ ਹਨ। ਪੰਜਾਬੀ ਪੀਡੀਆ ਦੇ ਸਮੱਗਰੀ ਸਰੋਤ ਵਜੋਂ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ  ਵੱਲੋਂ ਪ੍ਰਕਾਸ਼ਤ ਵਿਸ਼ਵਕੋਸ਼ਾਂ ਨੂੰ ਆਧਾਰ ਬਣਾਇਆ ਗਿਆ ਹੈ। ਜਿਵੇਂ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਤ ਬਾਲ ਵਿਸ਼ਵਕੋਸ਼, ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਕੋਸ਼, ਕਾਨੂੰਨ ਨਾਲ ਸਬੰਧਤ ਕਾਨੂੰਨ ਵਿਸ਼ਾ ਕੋਸ਼, ਸਮਾਜ ਵਿਗਿਆਨ ਦਾ ਵਿਸ਼ਾਕੋਸ਼, ਸਿੱਖ ਧਰਮ ਵਿਸ਼ਵਕੋਸ਼, ਖੇਡ ਵਿਸ਼ਾ ਕੋਸ਼, ਰਾਜਨੀਤੀ ਵਿਗਿਆਨ ਵਿਸ਼ਾ ਕੋਸ਼, ਵਾਤਾਵਰਨ ਵਿਸ਼ਾ ਕੋਸ਼, ਪੰਜਾਬੀ ਸੱਭਿਆਚਾਰ ਸ਼ਬਦਾਵਲੀ ਕੋਸ਼, ਕੰਪਿਊਟਰ ਵਿਗਿਆਨ, ਜੁਗਰਾਫ਼ੀਏ ਦਾ ਵਿਸ਼ਾ ਕੋਸ਼, ਸਿੱਖ ਪੰਥ ਵਿਸ਼ਵ ਕੋਸ਼ ਆਦਿ ਸਮੇਤ ਇਸ ’ਤੇ ਲਗਪਗ 30 ਹਜ਼ਾਰ ਇੰਦਰਾਜ਼ਾਂ ਸਮੇਤ ਹੋਰ ਪੱਖਾਂ ਤੋਂ ਵੀ ਵਡਮੁੱਲੀ ਜਾਣਕਾਰੀ ਸ਼ਾਮਲ ਹੈ। ਇਸ ਤੋਂ ਇਲਾਵਾ ‘ਪੰਜਾਬੀ ਯੂਨੀਵਰਸਿਟੀ ਪੰਜਾਬੀ ਸ਼ਬਦਕੋਸ਼’ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬੀ ਦੇ 25 ਹਜ਼ਾਰ ਤੋਂ ਵੱਧ ਸ਼ਬਦਾਂ ਦੇ ਅਰਥ ਦੱਸੇ ਗਏ ਹਨ।
ਇਸ ਨਾਲ ਜਿੱਥੇ ਇੰਟਰਨੈੱਟ ਜ਼ਰੀਏ ਦੁਨੀਆਂ ਦੇ ਕਿਸੇ ਵੀ ਕੋਨੇ ਬੈਠ ਕੇ ਕੋਈ ਵੀ ਵਿਅਕਤੀ ਆਪਣੇ ਨਿੱਜੀ ਕੰਪਿਊਟਰ ’ਤੇ ਇਸ ਨੂੰ ਬੜੀ ਹੀ ਅਸਾਨੀ ਨਾਲ ਇਸ ਵਿੱਚ ਆਪਣੀ ਲੋੜੀਂਦੀ ਸਮੱਗਰੀ ਦੀ ਤਲਾਸ਼ ਕਰ ਸਕਦਾ ਹੈ, ਉੱਥੇ ਹੀ ਸਮਾਰਟ ਮੋਬਾਈਲ ਫੋਨ ਅਤੇ ਟੈਬ ਸਮੇਤ ਹੋਰ ਇੰਟਰਨੈੱਟ ਡਿਵਾਈਸਜ਼ ’ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕੇਗੀ।
ਇਨ੍ਹੀਂ ਦਿਨੀਂ ਯੂਨੀਵਰਸਿਟੀ ਦੇ ਕਾਰਜਕਾਰੀ ਰਜਿਸਟਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਦਵਿੰਦਰ ਸਿੰਘ ਇਸ ਪ੍ਰਾਜੈਕਟ ਲਈ ਕੋਆਰਡੀਨੇਟਰ ਹਨ। ਉਨ੍ਹਾਂ ਦੀ ਦੇਖ-ਰੇਖ ਹੇਠਾਂ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਾਜਵਿੰਦਰ ਸਿੰਘ ਢੀਂਡਸਾ ਅਤੇ  ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਦੇ ਸਹਾਇਕ ਪ੍ਰੋਫੈਸਰ ਚਰਨਜੀਵ ਸਿੰਘ ਸਮੇਤ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ  ਵਿਭਾਗ ਦੇ ਪ੍ਰੋਗਰਾਮਰ  ਸੀ.ਪੀ. ਕੰਬੋਜ ਆਦਿ ’ਤੇ ਆਧਾਰਤ ਟੀਮ ਇਸ ਪ੍ਰਾਜੈਕਟ ਨੂੰ ਵਿਕਸਤ ਕਰਨ ਲਈ ਨਿਰੰਤਰ ਕਾਰਜਸ਼ੀਲ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਫਰਵਰੀ ਦੇ ਪਹਿਲੇ ਹਫਤੇ ਰਿਲੀਜ਼ ਕੀਤਾ ਜਾ ਰਿਹਾ ਹੈ।

Post has attachment

Post has attachment
Photo

Post has attachment
ਪੰਜਾਬੀ ਪੀਡੀਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ
Photo

This centre was launched on 26th February, 2014 and has started providing knowledge material in Punjabi to the Punjabi speakers. This knowledge material is benefitting the common Punjabi readers along with the school, college and university students. This facility is a blessing for the Punjabi in the areas not in the vicinity of educational institutions/libraries onscreen, phonetic, Remington and inscript facilities are available for keying in. So far, 72000 entries varied subjects ranging from literature to pure sciences have been uploaded.

Post has attachment

Post has attachment
ਪੰਜਾਬੀ ਪੀਡੀਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ
Photo
Wait while more posts are being loaded